NationNewsPunjab newsWorld

ਪੰਜਾਬ ਵਾਸੀਆਂ ਨੂੰ ਜਲਦ ਮਿਲੇਗੀ ਕੜਾਕੇ ਦੀ ਠੰਡ ਤੋਂ ਰਾਹਤ, 21-22 ਜਨਵਰੀ ਨੂੰ ਪਏਗਾ ਮੀਂਹ

ਪਿਛਲੇ ਪੰਦਰ੍ਹਾਂ ਦਿਨਾਂ ਤੋਂ ਪੰਜਾਬ ਦੇ ਲੋਕ ਕੜਾਕੇ ਦੀ ਠੰਡ ਦੀ ਮਾਰ ਝੱਲ ਰਹੇ ਹਨ। ਹੱਥ-ਪੈਰ ਸੁੰਨ ਕਰਨ ਵਾਲੀ ਇਸ ਸਰਦੀ ਵਿਚਾਲੇ ਮੌਸਮ ਵਿਭਾਗ ਨੇ ਭਵਿੱਕਬਾਣੀ ਕੀਤੀ ਹੈ ਕਿ ਲੋਕਾਂ ਨੂੰ ਅਗਲੇ 24 ਘੰਟਿਆਂ ਦੌਰਾਨ ਲੋਕਾਂ ਨੂੰ ਇਸ ਸੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ।

ਵਿਭਾਗ ਮੁਤਾਬਕ ਇਸ ਪਿੱਛੋਂ ਕੁਝ ਰਾਹਤ ਮਿਲ ਸਕਦੀ ਹੈ ਅਤੇ 21 ਜਨਵਰੀ ਤੋਂ ਹਲਕੀ ਬਾਰਿਸ਼ ਅਤੇ 22 ਜਨਵਰੀ ਨੂੰ ਕਈ ਥਾਵਾਂ ‘ਤੇ ਮੀਂਹ ਪੈਣ ਦੇ ਆਸਾਰ ਹਨ। ਦਿੱਲੀ ਵਿੱਚ ਵੀ ਅਗਲੇ ਦੋ ਦਿਨਾਂ ਤੱਕ ਠੰਡ ਤੋਂ ਕੋਈ ਰਾਹਤ ਨਹੀਂ ਮਿਲਣ ਵਾਲੀ।

rain in punjab on
rain in punjab on

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ ਦੋ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਅੱਤ ਦੀ ਠੰਢ ਘੱਟਣ ਦੀ ਸੰਭਾਵਨਾ ਹੈ। ਤਾਜ਼ਾ ਸਰਗਰਮ ਪੱਛਮੀ ਗੜਬੜੀ ਦੇ 21 ਜਨਵਰੀ ਤੋਂ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।

Comment here

Verified by MonsterInsights