Indian PoliticsNationNewsPunjab newsWorld

‘BJP ਤੋਂ ਜਾਨ ਛਡਾਉਣ ਦਾ ਮੌਕਾ, ਇਹ ਆਜ਼ਾਦੀ ਵੱਡੀ ਹੋਵੇਗੀ ਕਿਉਂਕਿ…’, ਮਹਿਬੂਬਾ ਮੁਫਤੀ ਦਾ ਯੂਪੀ ਚੋਣਾਂ ‘ਤੇ ਵੱਡਾ ਬਿਆਨ

ਪੀਡੀਪੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਉੱਤਰ ਪ੍ਰਦੇਸ਼ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਇਹ ਬਾਬਰ ਅਤੇ ਔਰੰਗਜ਼ੇਬ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਕੋਲ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਦੇਣ ਅਤੇ ਬੋਲਣ ਲਈ ਕੁੱਝ ਨਹੀਂ ਹੈ।

pdp mehbooba mufti attacks bjp
pdp mehbooba mufti attacks bjp

ਜੇਕਰ ਗ਼ਰੀਬੀ ਨਾ ਹੁੰਦੀ, ਹਸਪਤਾਲ ਹੁੰਦੇ, ਲੋਕਾਂ ਨੂੰ ਰੁਜ਼ਗਾਰ ਹੁੰਦਾ, ਤਾਂ ਕਰੋਨਾ ਵਿੱਚ ਲੋਕ ਆਪਣੀਆਂ ਲਾਸ਼ਾਂ ਗੰਗਾ ਵਿੱਚ ਨਾ ਵਹਾਉਂਦੇ। ਮਹਿਬੂਬਾ ਮੁਫਤੀ ਨੇ ਸੋਮਵਾਰ ਨੂੰ ਅੰਮੂ ਵਿੱਚ ਕਬਾਇਲੀ ਯੁਵਾ ਸੰਮੇਲਨ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ, “ਇਹ ਸਾਨੂੰ ਯਾਦ ਕਰਾਉਂਦੇ ਹਨ, ਗੁਜਰਾਤ ਦੰਗਾ ਯਾਦ ਕਰੋ, 84 ਦੇ ਦੰਗੇ ਯਾਦ ਕਰੋ। ਕਿਸੇ ਦੇ ਪਿੱਛੇ UAPA, ਕਿਸੇ ਦੇ ਪਿੱਛੇ ਈਡੀ। ਇਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ।”

ਉਨ੍ਹਾਂ ਕਿਹਾ, “70 ਸਾਲ ਪਹਿਲਾਂ ਭਾਰਤ ਦੇ ਲੋਕਾਂ ਨੂੰ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਦਾ ਮੌਕਾ ਮਿਲਿਆ ਸੀ। ਅੱਜ ਸਾਡੇ ਕੋਲ ਭਾਜਪਾ ਤੋਂ ਜਾਨ ਛਡਾਉਣ ਪਾਉਣ ਦਾ ਮੌਕਾ ਹੈ। ਇਹ ਉਸ ਆਜ਼ਾਦੀ ਤੋਂ ਵੀ ਵੱਡੀ ਆਜ਼ਾਦੀ ਹੋਵੇਗੀ ਕਿਉਂਕਿ ਇਹ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਨ। ਇਹ ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਈਸਾਈਆਂ ਨੂੰ ਵੰਡਣਾ ਚਾਹੁੰਦੇ ਹਨ।” ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਮਹਿਬੂਬਾ ਮੁਫਤੀ ਨੇ ਕਿਹਾ, “ਸਿੱਖਾਂ ਨੂੰ ਖਾਲਿਸਤਾਨੀ ਕਿਹਾ ਜਾਂਦਾ ਹੈ। ਉਹ ਮੁਸਲਮਾਨਾਂ ਨੂੰ ਪਾਕਿਸਤਾਨ ਜਾਣ ਲਈ ਕਹਿੰਦੇ ਹਨ।” ਉਨ੍ਹਾਂ ਕਿਹਾ, “ਯੂਪੀ ਵਿੱਚ ਇਹ ਲੋਕ ਸਿਰਫ਼ ਮੰਦਰ-ਮਸਜਿਦ ਦੀ ਗੱਲ ਕਰਦੇ ਹਨ। ਵਿਕਾਸ ਦੀ ਗੱਲ ਕਿਉਂ ਨਹੀਂ ਕਰਦੇ। ਇਹ ਸਮਾਂ ਹੈ। ਲੋਕ ਜਾਗ ਜਾਣ। ਜੇਕਰ ਅਸੀਂ ਚੁੱਪ ਰਹੇ ਤਾਂ ਕੁੱਝ ਨਹੀਂ ਹੋਵੇਗਾ।”

ਸਾਬਕਾ ਮੁੱਖ ਮੰਤਰੀ ਨੇ ਕਿਹਾ, “ਜੰਮੂ-ਕਸ਼ਮੀਰ ਨੇ ਗਾਂਧੀ ਦੇ ਹਿੰਦੁਸਤਾਨ ਨਾਲ ਹੱਥ ਮਿਲਾਇਆ ਹੈ। ਜੰਮੂ-ਕਸ਼ਮੀਰ ਗੋਡਸੇ ਦੇ ਹਿੰਦੁਸਤਾਨ ਨਾਲ ਨਹੀਂ ਸੀ। ਭਾਜਪਾ ਦੇਸ਼ ਨੂੰ ਗੋਡਸੇ ਦਾ ਹਿੰਦੁਸਤਾਨ ਬਣਾਉਣਾ ਚਾਹੁੰਦੀ ਹੈ।” ਉਨ੍ਹਾਂ ਕਿਹਾ ਕਿ ਭਾਜਪਾ ਨਫਰਤ ਫੈਲਾਉਣਾ ਚਾਹੁੰਦੀ ਹੈ। ਸਾਨੂੰ ਉਨ੍ਹਾਂ ਤੋਂ ਡਰਨ ਦੀ ਲੋੜ ਨਹੀਂ ਹੈ। ਉਹ ਸਾਡੀ ਹੋਂਦ ਨੂੰ ਮਿਟਾਉਣਾ ਚਾਹੁੰਦੇ ਹਨ।”

Comment here

Verified by MonsterInsights