ਆਸਟ੍ਰੇਲੀਆ ਨੇ ਏਸ਼ੇਜ਼ ਸੀਰੀਜ਼ ਦੇ ਪੰਜਵੇਂ ਅਤੇ ਆਖਰੀ ਮੈਚ ‘ਚ ਇੰਗਲੈਂਡ ਨੂੰ 146 ਦੌੜਾਂ ਨਾਲ ਹਰਾਇਆ ਹੈ। ਇਸ ਜਿੱਤ ਨਾਲ ਆਸਟ੍ਰੇਲੀਆ ਨੇ ਏਸ਼ੇਜ਼ ਸੀਰੀਜ਼ 4-0 ਨਾਲ ਆਪਣੇ ਨਾਂ ਕਰ ਲਈ ਹੈ। ਇਤਿਹਾਸਕ ਸੀਰੀਜ਼ ਜਿੱਤ ਤੋਂ ਬਾਅਦ ਆਸਟ੍ਰੇਲੀਆਈ ਟੀਮ ਨੇ ਜਸ਼ਨ ਮਨਾਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਸ ਦੌਰਾਨ ਕਪਤਾਨ ਪੈਟ ਕਮਿੰਸ ਨੇ ਅਜਿਹਾ ਕਦਮ ਚੁੱਕਿਆ, ਜਿਸ ਨਾਲ ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਦਰਅਸਲ, ਆਸਟ੍ਰੇਲੀਆਈ ਟੀਮ ਪੋਡੀਅਮ ‘ਤੇ ਸ਼ੈਂਪੇਨ ਸੈਲੀਬ੍ਰੇਸ਼ਨ ਮਨਾਉਣ ਜਾ ਰਹੀ ਸੀ ਅਤੇ ਤਾਂ ਓਸੇ ਸਮੇਂ ਉਸਮਾਨ ਖਵਾਜਾ ਉਥੋਂ ਚਲੇ ਗਏ। ਪਰ ਇਸ ਦੌਰਾਨ ਪੈਟ ਕਮਿੰਸ ਨੇ ਉਸਮਾਨ ਖਵਾਜਾ ਦਾ ਸਨਮਾਨ ਕੀਤਾ ਅਤੇ ਸ਼ੈਂਪੇਨ ਸੈਲੀਬ੍ਰੇਸ਼ਨ ਨੂੰ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਪੋਡੀਅਮ ‘ਤੇ ਬੁਲਾਇਆ। ਉਸਮਾਨ ਖਵਾਜਾ ਨੇ ਖੁਦ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਉਸਮਾਨ ਖਵਾਜਾ ਨੇ Fox ਕ੍ਰਿਕਟ ਦੇ ਟਵੀਟ ਨੂੰ ਰੀਟਵੀਟ ਕਰ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਉਸਮਾਨ ਖਵਾਜਾ ਦੀ 3 ਸਾਲ ਬਾਅਦ ਆਸਟ੍ਰੇਲੀਆਈ ਟੀਮ ‘ਚ ਵਾਪਸੀ ਹੋਈ ਹੈ। ਉਸਮਾਨ ਖਵਾਜਾ ਨੇ ਸਿਡਨੀ ‘ਚ ਖੇਡੇ ਗਏ ਚੌਥੇ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ‘ਚ ਸੈਂਕੜਾ ਲਗਾਇਆ ਸੀ।
ਹੋਬਾਰਟ ‘ਚ ਖੇਡੇ ਗਏ ਪੰਜਵੇਂ ਟੈਸਟ ਮੈਚ ‘ਚ ਜਿੱਤ ਤੋਂ ਬਾਅਦ ਆਸਟ੍ਰੇਲੀਆਈ ਖਿਡਾਰੀ ਪੋਡੀਅਮ ‘ਤੇ ਜਸ਼ਨ ਮਨਾ ਰਹੇ ਸਨ ਪਰ ਉਸਮਾਨ ਖਵਾਜਾ ਇਸ ‘ਚ ਸ਼ਾਮਿਲ ਨਹੀਂ ਸਨ। ਖਵਾਜਾ ਨੂੰ ਟੀਮ ਨਾਲ ਨਾ ਦੇਖ ਕੇ ਕਮਿੰਸ ਨੇ ਮਹਿਸੂਸ ਕੀਤਾ ਕਿ ਸ਼ੈਂਪੇਨ ਕਾਰਨ ਉਸਮਾਨ ਦੂਰ ਖੜ੍ਹਾ ਸੀ। ਕਮਿੰਸ ਨੇ ਖਿਡਾਰੀਆਂ ਨੂੰ ਸ਼ੈਂਪੇਨ ਦਾ ਜਸ਼ਨ ਬੰਦ ਕਰਨ ਲਈ ਕਿਹਾ ਅਤੇ ਖਵਾਜਾ ਨੂੰ ਮੰਚ ‘ਤੇ ਬੁਲਾਇਆ। ਕਮਿੰਸ ਦੀ ਗੱਲ ਕਰੀਏ ਤਾਂ ਕਪਤਾਨ ਦੇ ਤੌਰ ‘ਤੇ ਇਹ ਉਨ੍ਹਾਂ ਦੀ ਪਹਿਲੀ ਸੀਰੀਜ਼ ਸੀ ਅਤੇ ਉਹ ਇਸ ‘ਚ ਪਾਸ ਹੋਏ ਹਨ। ਕਮਿੰਸ ਨੇ ਗੇਂਦ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਆਸਟ੍ਰੇਲੀਆ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਉਨ੍ਹਾਂ ਨੇ ਸੀਰੀਜ਼ ‘ਚ 21 ਵਿਕਟਾਂ ਲਈਆਂ ਹਨ ।
Comment here