Indian PoliticsNationNewsPunjab newsWorld

ਪੰਜਾਬ ‘ਚ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, 7 ਦਿਨਾਂ ‘ਚ 39 ਕਰੋੜ ਦੀ ਡਰੱਗਜ਼ ਤੇ 81 ਲੱਖ ਦੀ ਸ਼ਰਾਬ ਬਰਾਮਦ

ਪੰਜਾਬ ਵਿਚ ਡਰੱਗਜ਼ ਵੱਡਾ ਮੁੱਦਾ ਹੈ। ਨਸ਼ੇ ਨੂੰ ਬੜਾਵਾ ਦੇਣ ਲਈ ਸਿਆਸੀ ਜੰਗ ਚੱਲ ਰਹੀ ਹੈ। ਵੋਟਰਾਂ ਨੂੰ ਲੁਭਾਉਣ ਲਈ ਨਸ਼ੇ ਦਾ ਸਹਾਰਾ ਲੈਣ ਦੀ ਵੀ ਸ਼ੰਕਾ ਹੈ।ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਜਾਣਕਾਰੀ ਦਿੰਦੇ ਦਸਿਆ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਅਦ 38.93 ਕਰੋੜ ਦੀ ਕੀਮਤ ਦਾ ਨਸ਼ਾ ਫੜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ 81 ਲੱਖ ਕੀਮਤ ਦੀ 2.72 ਲੱਖ ਲੀਟਰ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ 40.31 ਕਰੋੜ ਦਾ ਸਾਮਾਨ ਜ਼ਬਤ ਕੀਤਾ ਜਾ ਚੁੱਕਾ ਹੈ। ਇਸ ਵਿਚ 14 ਲੱਖ ਦੀ ਨਕਦੀ ਵੀ ਸ਼ਾਮਲ ਹੈ। ਪੰਜਾਬ ਵਿਚ 2222 ਲੋਕਾਂ ਦੀ ਪਛਾਣ ਕੀਤੀ ਗਈ ਹੈ ਜੋ ਗੜਬੜੀ ਫੈਲਾ ਸਕਦੇ ਹਨ।ਇਨ੍ਹਾਂ ਵਿਚੋਂ 893 ਉਤੇ ਕਾਰਵਾਈ ਕੀਤੀ ਜਾ ਚੁੱਕੀ ਹੈ।

ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਪੰਜਾਬ ਚੋਣ ਵਿਚ ਨਸ਼ੇ ਨੂੰ ਰੋਕਣ ਲਈ ਰੋਡਮੈਪ ਮੰਗਿਆ ਸੀ। ਪੰਜਾਬ ਸਰਕਾਰ ਨੇ ਵੀ ਸਵਾਲ ਪੁੱਛੇ ਕਿ ਉਨ੍ਹਾਂ ਨੇ ਪੰਜਾਬ ਵਿਚ ਨਸ਼ੇ ਨੂੰ ਲੈ ਕੇ ਕੋਈ ਸਟੱਡੀ ਕਰਵਾਈ ਹੈ ਤਾਂ ਇਸ ਦੀ ਰਿਪੋਰਟ ਹਾਈਕੋਰਟ ਨੂੰ ਦਿੱਤੀ। ਡਾ. ਰਾਜੂ ਨੇ ਦੱਸਿਆ ਕਿ ਚੋਣਾਂ ਦੇ ਲਿਹਾਜ਼ ਨਾਲ ਪੰਜਾਬ ਵਿਚ 1064 ਸੰਵੇਦਨਸ਼ੀਲ ਥਾਵਾਂ ਚੁਣੀਆਂ ਗਈਆਂ ਹਨ ਜਿਥੇ ਸੁਰੱਖਿਆ ਦੇ ਸਖਤ ਇੰਤਜ਼ਾਮ ਹਨ। ਪੁਲਿਸ ਦੀ ਮਦਦ ਨਾਲ ਸੂਬੇ ਵਿਚ 3692 ਨਾਕੇ ਲਗਾਏ ਜਾ ਚੁੱਕੇ ਹਨ।ਪੰਜਾਬ ਵਿਚ 3 ਲੱਖ 23 ਹਜ਼ਾਰ 102 ਲਾਇਸੈਂਸੀ ਹਥਿਆਰ ਜਮ੍ਹਾ ਕਰਵਾਏ ਜਾ ਚੁੱਕੇ ਹਨ। ਪਿਛਲੇ ਇੱਕ ਹਫਤੇ ਵਿਚ 20 ਨਾਜਾਇਜ਼ ਹਥਿਆਰ ਵੀ ਫੜੇ ਗਏ ਹਨ। ਪੰਜਾਬ ਵਿਚ ਚੋਣਾਂ ਦੌਰਾਨ ਗੜਬੜੀ ਨਾ ਹੋਵੇ, ਇਸ ਲਈ 2064 ਗੈਰ-ਜ਼ਮਾਨਤੀ ਵਾਰੰਟ ਉਤੇ ਐਕਸ਼ਨ ਲਿਆ ਗਿਆ ਹੈ ਤੇ ਬਾਕੀ ਬਚੇ 239 ਲੋਕਾਂ ਉਤੇ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। 118 ਲੋਕਾਂ ਖਿਲਾਫ ਵੀ ਅਹਿਤਿਆਤੀ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਵਿਚ 53 ਹਜ਼ਾਰ 610 ਪੋਸਟਰ ਵੀ ਹਟਾਏ ਜਾ ਚੁੱਕੇ ਹਨ। ਇਹ ਪੋਸਟਰ ਸਰਕਾਰੀ ਥਾਵਾਂ ਉਤੇ ਲੱਗੇ ਹੋਏ ਸਨ ਤੇ ਨਿੱਜੀ ਥਾਵਾਂ ਤੇ ਦੀਵਾਰਾਂ ਉਤੇ ਲੱਗੇ ਪੋਸਟਰ ਤੇ ਬੈਨਰ ਵੀ ਹਟਾ ਦਿੱਤੇ ਗਏ ਹਨ।

Comment here

Verified by MonsterInsights