ਭਾਰਤ ਸਣੇ ਪੰਜਾਬ ਦੇ ਵਿੱਚ ਕੋਰੋਨਾ ਮਹਾਂਮਾਰੀ ਦੀ ਕਹਿਰ ਲਗਾਤਰ ਵੱਧਦਾ ਹੀ ਜਾ ਰਿਹਾ ਹੈ। ਆਏ ਦਿਨ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ, ਉਥੇ ਹੀ ਕੀ ਆਮ ਤੇ ਕੀ ਖਾਸ ਹਰ ਕੋਈ ਇਸ ਮਹਾਂਮਾਰੀ ਦੀ ਚਪੇਟ ‘ਚ ਆ ਰਿਹਾ ਹੈ।
ਇਸ ਵਿਚਕਾਰ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੀ ਵੀਰਵਾਰ ਨੂੰ ਕੋਰੋਨਾ ਪੌਜੇਟਿਵ ਪਾਏ ਗਏ ਹਨ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਅਮਨ ਅਰੋੜਾ ਨੇ ਟਵੀਟ ਕਰ ਕਿਹਾ ਕਿ, “ਮੇਰਾ ਕੋਵਿਡ ਟੈਸਟ ਪੌਜੇਟਿਵ ਆਇਆ ਹੈ। ਬਿਲਕੁਲ ਵੀ ਕੋਈ ਲੱਛਣ ਨਹੀਂ ਹੈ। ਮੈ ਬਿਲਕੁਲ ਫਿੱਟ ਅਤੇ ਵਧੀਆ ਮਹਿਸੂਸ ਕਰ ਰਿਹਾ ਹਾਂ। ਮੈ ਹੋਮ ਕੁਆਰੰਟੀਨ ਹੋ ਰਿਹਾ ਹੈ। ਜਿਹੜੇ ਵੀ ਇਨ੍ਹੀਂ ਦਿਨੀਂ ਮੇਰੇ ਸੰਪਰਕ ਵਿੱਚ ਆਏ ਹਨ, ਕਿਰਪਾ ਕਰਕੇ ਆਪਣਾ ਟੈਸਟ ਕਰਵਾ ਲੈਣ।”
ਇਸ ਦੇ ਨਾਲ ਹੀ ਉਨ੍ਹਾਂ ਨੇ ਸਭ ਨੂੰ ਲੋਹੜੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਹਨ। ਉਨ੍ਹਾਂ ਲਿਖਿਆ ਕਿ, “ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਚੰਗੀ ਸਿਹਤ ਦੀ ਕਾਮਨਾ।” ਇਸ ਤੋਂ ਪਹਿਲਾ ਬੀਤੇ ਦਿਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਕੋਰੋਨਾ ਪੌਜੇਟਿਵ ਪਾਏ ਗਏ ਸੀ। ਉਨ੍ਹਾਂ ਨੇ ਵੀ ਖੁਦ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ।
Comment here