Site icon SMZ NEWS

ਪੰਜਾਬ ਚੋਣਾਂ : ‘ਆਪ’ ਨੇ 8ਵੀਂ ਲਿਸਟ ‘ਚ ਜਲੰਧਰ ਸੈਂਟਰਲ ਸਣੇ ਤਿੰਨ ਸੀਟਾਂ ਤੋਂ ਉਮੀਦਵਾਰ ਐਲਾਨੇ

ਵਿਧਾਨ ਸਭਾ ਚੋਣਾਂ ਨੂੰ 2 ਮਹੀਨਿਆਂ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਉਮੀਦਵਾਰਾਂ ਦੀ ਲਿਸਟ ਐਲਾਨੀ ਜਾ ਰਹੀ ਹੈ।

ਆਮ ਆਦਮੀ ਪਾਰਟੀ ਨੇ ਅੱਜ ਆਪਣੀ 8ਵੀਂ ਸੂਚੀ ਜਾਰੀ ਕੀਤੀ ਹੈ ਜਿਸ ਵਿਚ ਜਲੰਧਰ ਸੈਂਟਰ, ਗੁਰੂਹਰਸਹਾਏ ਤੇ ਅਬੋਹਰ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਲੰਧਰ ਸੈਂਟਰਲ ਤੋਂ ਰਮਨ ਅਰੋੜਾ, ਗੁਰੂਹਰਸਹਾਏ ਤੋਂ ਫੌਜਾ ਸਿੰਘ ਸਰਾਏ ਤੇ ਅਬੋਹਰ ਤੋਂ ਦੀਪ ਕੰਬੋਜ ਨੂੰ ਟਿਕਟ ਦਿੱਤੀ ਗਈ ਹੈ।

Exit mobile version