CoronavirusIndian PoliticsNationNewsWorld

ਤਾਮਿਲਨਾਡੂ ਦੇ CM ਰਾਹ ‘ਚ ਗੱਡੀ ਰੋਕ ਵੰਡਣ ਲੱਗ ਪਏ ਮਾਸਕ

ਚੇਨਈ: ਦੇਸ਼ ਵਿੱਚ ਕੋਰੋਨਾ ਦਾ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਹੈ ਸਾਵਧਾਨੀ, ਜਿਸ ਵਿੱਚ ਜਨਤਕ ਤੌਰ ‘ਤੇ ਬਾਹਰ ਨਿਕਲਣ ਵੇਲੇ ਵਾਰ-ਵਾਰ ਮਾਸਕ ਪਹਿਨਣ ਦੀਆਂ ਹਿਦਾਇਤਾਂ ਦਿੱਤੀਆਂ ਜਾਂਦੀਆਂ ਹਨ ਪਰ ਕੁਝ ਲੋਕ ਕੋਰੋਨਾ ਦੇ ਇਸ ਖਤਰੇ ਨੂੰ ਅਣਗੌਲਿਆਂ ਕਰਦੇ ਆਮ ਵੇਖੇ ਜਾ ਸਕਦੇ ਹਨ, ਜਿਹੜੇ ਮਾਸਕ ਪਹਿਨਣਾ ਜ਼ਰੂਰੀ ਨਹੀਂ ਸਮਝਦੇ। ਅਜਿਹੇ ਲੋਕਾਂ ਨੂੰ ਸਮਝਾਉਣ ਲਈ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਰਾਹ ਵਿੱਚ ਆਪਣੀ ਗੱਡੀ ਰੋਕ ਕੇ ਖੁਦ ਮਾਸਕ ਵੰਡਣੇ ਸ਼ੁਰੂ ਕਰ ਦਿੱਤੇ।

ਤਾਮਿਲਨਾਡੂ ਦੇ ਮੁੱਖ ਮੰਤਰੀ ਐਮ. ਕੇ. ਸਟਾਲਿਨ ਨੂੰ ਅੱਜ ਚੇਨਈ ਦੀਆਂ ਗਲੀਆਂ ਵਿੱਚ ਮਾਸਕ ਵੰਡਦੇ ਦੇਖਿਆ ਗਿਆ ਕਿਉਂਕਿ ਦੱਖਣੀ ਰਾਜ ਵਿੱਚ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਵੀ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ।

ਤਾਮਿਲਨਾਡੂ ਸੀ.ਐੱਮ. ਨੇ ਟਵਿੱਟਰ ‘ਤੇ ਆਪਣੀ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਆਪਣੀ ਕਾਰ ਨੂੰ ਰੋਕਣ ਤੋਂ ਬਾਅਦ ਲੋਕਾਂ ਵਿੱਚ ਮਾਸਕ ਵੰਡਦੇ ਨਜ਼ਰ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਮੈਂ ਹੈੱਡਕੁਆਰਟਰ ਤੋਂ ਵਾਪਸ ਕੈਂਪ ਆਫਿਸ ਦੇ ਰਸਤੇ ‘ਤੇ ਕੁਝ ਲੋਕਾਂ ਨੂੰ ਸੜਕ ‘ਤੇ ਦੇਖਿਆ ਜਿਨ੍ਹਾਂ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ। ਮੈਂ ਉਨ੍ਹਾਂ ਨੂੰ ਮਾਸਕ ਦਿੱਤਾ। ਉਨ੍ਹਾਂ ਨੇ ਤਮਿਲ ਵਿੱਚ ਇਹ ਟਵੀਟ ਕੀਤਾ। ਸਟਾਲਿਨ ਨੇ ਸਾਰਿਆਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ।

ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਸਟਾਲਿਨ ਨੇ ਇੱਕ ਥਾਂ ‘ਤੇ ਗੱਡੀ ਰੋਕੀ ਜਿਥੇ ਕੁਝ ਲੋਕਾਂ ਨੇ ਮਾਸਕ ਨਹੀਂ ਪਹਿਨਿਆ ਸੀ। ਫਿਰ ਉਨ੍ਹਾਂ ਨੇ ਪਹਿਲਾਂ ਉਸ ਬੰਦੇ ਨੂੰ ਮਾਸਕ ਪਹਿਨਾਇਆ ਤੇ ਇੱਕ ਹੋਰ ਮਾਸਕ ਦਿੱਤਾ। ਇਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਮਾਸਕ ਨਹੀਂ ਪਹਿਨੇ ਹੋਏ ਸਨ ਸਟਾਲਿਨ ਨੇ ਉਨ੍ਹਾਂ ਨੂੰ ਮਾਸਕ ਵੰਡੇ।

Comment here

Verified by MonsterInsights