Indian PoliticsNationNewsWorld

‘ਸ਼ਓਮੀ’ ਤੇ ‘ਓਪੋ’ ਨੂੰ ਇਨਕਮ ਟੈਕਸ ਵਿਭਾਗ ਲਾ ਸਕਦੈ 1,000 ਕਰੋੜ ਰੁਪਏ ਦਾ ਜੁਰਮਾਨਾ

ਵੱਡੀਆਂ ਮੋਬਾਈਲ ਕੰਪਨੀਆਂ ਸ਼ਓਮੀ (Xiaomi) ਅਤੇ ਓਪੋ (Oppo) ‘ਤੇ ਇਨਕਮ ਟੈਕਸ ਵਿਭਾਗ ਵੱਲੋਂ ਟੈਕਸ ਕਾਨੂੰਨਾਂ ਦੀ ਉਲੰਘਣਾ ਕਰਨ ਕਰਕੇ 1000 ਕਰੋੜ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।

ਇਨਕਮ ਟੈਕਸ ਵਿਭਾਗ ਨੇ ਕਿਹਾ ਹੈ ਕਿ ਮੋਬਾਈਲ ਕੰਪਨੀਆਂ Xiaomi ਅਤੇ Oppo ਨੇ ਟੈਕਸ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਅਤੇ ਉਨ੍ਹਾਂ ‘ਤੇ 1000 ਕਰੋੜ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਦੱਸਣਯੋਗ ਹੈ ਕਿ 21 ਦਸੰਬਰ ਨੂੰ ਦਿੱਲੀ ਅਤੇ 11 ਸੂਬਿਆਂ-ਕਰਨਾਟਕ, ਤਾਮਿਲਨਾਡੂ, ਅਸਾਮ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਬਿਹਾਰ ਅਤੇ ਰਾਜਸਥਾਨ ਵਿੱਚ ਇਨ੍ਹਾਂ ਕੰਪਨੀਆਂ ਦੇ ਟਿਕਾਣਿਆਂ ‘ਤੇ ‘ਚ ਛਾਪੇਮਾਰੀ ਕੀਤੀ ਗਈ ਸੀ।

Income tax department 1000
Income tax department 1000

ਇਨਕਮ ਟੈਕਸ ਵਿਭਾਗ ਵੱਲੋਂ ਅੱਜ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਛਾਪੇਮਾਰੀ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਵੱਡੀਆਂ ਕੰਪਨੀਆਂ ਨੇ ਆਪਣੇ ਅਤੇ ਵਿਦੇਸ਼ਾਂ ਵਿੱਚ ਸਥਿਤ ਸਮੂਹ ਕੰਪਨੀਆਂ ਹਵਾਲੇ ਨਾਲ ਰਾਇਲਟੀ ਦੇ ਰੂਪ ਵਿੱਚ 5500 ਕਰੋੜ ਤੋਂ ਵੱਧ ਰਾਸ਼ੀ ਭੇਜੀ ਹੈ। ਇਨ੍ਹਾਂ ਕੰਪਨੀਆਂ ਨੇ ਇਨਕਮ ਟੈਕਸ ਐਕਟ 1961 ਦੇ ਤਹਿਤ ਲੈਣ-ਦੇਣ ਦੇ ਖੁਲਾਸੇ ਦੀ ਪਾਲਣਾ ਨਹੀਂ ਕੀਤੀ। ਅਜਿਹੀ ਗਲਤੀ ਉਨ੍ਹਾਂ ਨੂੰ ਸਜ਼ਾਯੋਗ ਕਾਰਵਾਈ ਲਈ ਜ਼ਿੰਮੇਵਾਰ ਬਣਾਉਂਦੀ ਹੈ।ਕੇਂਦਰੀ ਏਜੰਸੀ ਦਾ ਇਹ ਵੀ ਕਹਿਣਾ ਹੈ ਕਿ ਵਿਦੇਸ਼ੀ ਫੰਡਾਂ ਦਾ ਸਰੋਤ ਵੀ ਸ਼ੱਕੀ ਹੈ। ਛਾਪੇਮਾਰੀ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਕੰਪਨੀ ਦੀਆਂ ਕਿਤਾਬਾਂ ਵਿਚ ਜਿਸ ਤਰੀਕੇ ਨਾਲ ਵਿਦੇਸ਼ੀ ਫੰਡ ਸ਼ਾਮਲ ਕੀਤੇ ਗਏ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਮਿਲੀ ਰਕਮ ਸ਼ੱਕੀ ਹੈ।ਇਸ ਲੈਣਦਾਰੀ ਦੀ ਮਾਤਰਾ ਲਗਭਗ 5000 ਕਰੋੜ ਰੁਪਏ ਹੈ ਜਿਸ ‘ਤੇ ਵਿਆਜ ਖਰਚੇ ਦਾ ਵੀ ਦਾਅਵਾ ਕੀਤਾ ਗਿਆ ਹੈ।

Comment here

Verified by MonsterInsights