NationNewsPunjab newsWorld

ਪਤੀ ਨੇ ਪ੍ਰੇਮੀ ਨਾਲ ਵਿਆਹ ਕੇ ਤੋਰੀ ਪਤਨੀ, ਲੋਕ ਵੀ ਰਹਿ ਗਏ ਹੱਕੇ-ਬੱਕੇ, ਇਸ ਜ਼ਿੱਦ ਮੁਹਰੇ ਟੇਕਣੇ ਪਏ ਗੋਢੇ

ਬਿਹਾਰ ਦੇ ਜਮੁਈ ਵਿਚ ਪ੍ਰੇਮ, ਸਮਰਪਣ ਤੇ ਤਿਆਗ ਦੀ ਅਨੋਖੀ ਕਹਾਣੀ ਸਾਹਮਣੇ ਆਈ ਹੈ। ਕਹਾਣੀ ਬਿਲਕੁਲ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਹਮ ਦਿਲ ਦੇ ਚੁਕੇ ਸਨਮ’ ਨਾਲ ਮਿਲਦੀ-ਜੁਲਦੀ ਹੈ ਜਿਥੇ ਪਤੀ ਨੇ ਆਪਣੀ ਪਤਨੀ ਦਾ ਵਿਆਹ ਸਾਰਿਆਂ ਦੇ ਸਾਹਮਣੇ ਉਸ ਦੇ ਪ੍ਰੇਮੀ ਨਾਲ ਕਰਵਾ ਦਿੱਤਾ । ਪਤਨੀ ਦਾ ਪ੍ਰੇਮੀ ਨਾਲ ਵਿਆਹ ਕਰਵਾਉਣ ਦੀ ਇਹ ਘਟਨਾ ਇੱਕ ਹਫਤੇ ਪਹਿਲਾਂ ਦੀ ਹੈ ਪਰ ਵਿਆਹ ਦਾ ਵੀਡੀਓ ਸੋਮਵਾਰ ਨੂੰ ਵਾਇਰਲ ਹੋਇਆ ਹੈ।

ਵਾਇਰਲ ਵੀਡੀਓ ਮੁਤਾਬਕ ਪਤੀ ਨੇ ਆਪਣੀ ਪਤਨੀ ਦਾ ਵਿਆਹ ਬੰਗਲੌਰ ਵਿਚ ਕਰਵਾਇਆ ਹੈ। ਪਤੀ ਦਾ ਨਾਂ ਵਿਕਾਸ ਕੁਮਾਰ ਹੈ, ਜੋ ਜਮੁਈ ਦੇ ਸੋਨੋ ਥਾਣਾ ਇਲਾਕੇ ਦੇ ਬਲਥਰ ਪਿੰਡ ਦਾ ਨਿਵਾਸੀ ਹੈ। ਵਿਕਾਸ ਕੁਮਾਰ ਬੰਗਲੌਰ ‘ਚ ਨੌਕਰੀ ਕਰਦਾ ਸੀ ਅਤੇ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਬੰਗਲੌਰ ‘ਚ ਹੀ ਰਹਿੰਦਾ ਸੀ। ਵਿਕਾਸ ਕੁਮਾਰ ਦਾ ਇਹ ਦੂਜਾ ਵਿਆਹ ਹੈ। ਪਤਨੀ ਦੀ ਅਚਾਨਕ ਮੌਤ ਦੋਂ ਬਾਅਦ ਵਿਕਾਸ ਨੇ ਸ਼ਿਵਾਨੀ ਨਾਂ ਦੀ ਲੜਕੀ ਨਾਲ ਦੋ ਸਾਲ ਪਹਿਲਾਂ ਵਿਆਹ ਕੀਤਾ ਸੀ ਪਰ ਇਸ ਦੌਰਾਨ ਅਚਾਨਕ ਵਿਕਾਸ ਨੂੰ ਆਪਣੀ ਪਤਨੀ ਦੇ ਸਮਾਨ ‘ਚੋਂ ਇੱਕ ਲੜਕੇ ਦੀ ਫੋਟੋ ਮਿਲੀ, ਜਿਸ ਬਾਰੇ ਵਿਕਾਸ ਨੇ ਪੁੱਛਗਿਛ ਕੀਤੀ ਤਾਂ ਪਤਾ ਲੱਗਾ ਇਹ ਫੋਟੋ ਸ਼ਿਵਾਨੀ ਦੇ ਪ੍ਰੇਮੀ ਸਚਿਨ ਦੀ ਸੀ।

पति ने कराई प्रेमी से पत्नी की शादी

ਇਸ ਅਸਲ ਜ਼ਿੰਦਗੀ ਦੀ ਫਿਲਮ ‘ਚ ਟਵਿਸਟ ਉਦੋਂ ਆਇਆ ਜਦੋਂ ਪ੍ਰੇਮੀ ਸਚਿਨ ਜੋ ਜ਼ਿਲ੍ਹੇ ਦੇ ਝਾਝਾ ਥਾਣਾ ਖੇਤਰ ਦੇ ਕਾਬਰ ਪਿੰਡ ਦਾ ਰਹਿਣ ਵਾਲਾ ਹੈ ,ਅਚਾਨਕ ਬੰਗਲੌਰ ਪਹੁੰਚ ਗਿਆ। ਸਚਿਨ ਨੂੰ ਪਤਾ ਲੱਗਾ ਕਿ ਵਿਕਾਸ ਉਸ ਦੀ ਪ੍ਰੇਮਿਕਾ ਨੂੰ ਲੈ ਕੇ ਬੰਗਲੌਰ ਆਇਆ ਹੈ। ਉਸ ਤੋਂ ਬਾਅਦ ਸਚਿਨ ਆਪਣੇ ਚਾਚਾ ਕੋਲ ਨੌਕਰੀ ਕਰਨ ਲਈ ਬੰਗਲੌਰ ਪਹੁੰਚਿਆ ਤੇ ਪ੍ਰੇਮਿਕਾ ਸ਼ਿਵਾਨੀ ਨੂੰ ਮਿਲਣ ਲੱਗਾ। ਇਹ ਪਤਾ ਚੱਲਣ ਤੋਂ ਬਾਅਦ ਵਿਕਾਸ ਨੇ ਆਪਣੀ ਪਤਨੀ ਸ਼ਿਵਾਨੀ ਨੂੰ ਬਹੁਤ ਸਮਝਾਇਆ ਤੇ ਉਨ੍ਹਾਂ ਦੇ ਮਿਲਣ ‘ਤੇ ਇਤਰਾਜ਼ ਜਤਾਇਆ ਪਰ ਪਤਨੀ ਵਿਕਾਸ ਦੀਆਂ ਗੱਲਾਂ ਨੂੰ ਅਣਸੁਣਿਆ ਕਰਦੀ ਰਹੀ ਤੇ ਸਚਿਨ ਨੂੰ ਮਿਲਦੀ ਰਹੀ।ਪਤਨੀ ਦੀ ਜ਼ਿੱਦ ਤੋਂ ਪ੍ਰੇਸ਼ਾਨ ਵਿਕਾਸ ਨੇ ਉਸ ਨਾਲ ਗੱਲ ਕੀਤੀ ਤੇ ਸਚਿਨ ਨਾਲ ਵਿਆਹ ਕਰਾਉਣ ਦੀ ਗੱਲ ਕਹੀ। ਪਤਨੀ ਨੇ ਇਸ ਗੱਲ ‘ਤੇ ਹਾਮੀ ਭਰ ਦਿੱਤੀ। ਇਸ ਤੋਂ ਬਾਅਦ ਬੰਗਲੌਰ ‘ਚ ਵਿਕਾਸ ਨੇ ਸਚਿਨ ਨੂੰ ਬੁਲਾ ਕੇ ਆਪਣੀ ਪਤਨੀ ਸ਼ਿਵਾਨੀ ਨਾਲ ਵਿਆਹ ਕਰਵਾ ਦਿੱਤਾ। ਉਸ ਨੇ ਖੁਦ ਹੀ ਵਿਆਹ ਦਾ ਵੀਡੀਓ ਬਣਾਇਆ।

Comment here

Verified by MonsterInsights