ਭਾਰਤ ‘ਚ ਆਉਣ ਵਾਲੇ ਦਿਨਾਂ ‘ਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧ ਸਕਦੇ ਹਨ। ਰਾਹਤ ਦੀ ਗੱਲ ਇਹ ਹੋਵੇਗੀ ਕਿ ਇਹ ਸਿਲਿਸਲਾ ਜ਼ਿਆਦਾ ਦਿਨ ਤੱਕ ਨਹੀਂ ਚੱਲੇਗਾ ਪਰ ਇਹ ਬਹੁਤ ਤੇਜ਼ੀ ਨਾਲ ਫੈਲ ਸਕਦਾ ਹੈ। ਓਮਿਕਰਾਨ ਵੈਰੀਐਂਟ ਭਾਰਤ ਵਿਚ ਚਿੰਤਾ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਇਥੇ ਜਨਸੰਖਿਆ ਲਗਭਗ 14 ਕਰੋੜ ਹੈ। ਕੋਵਿਡ-19 ਇੰਡੀਆ ਟ੍ਰੈਕਰ ਵਿਕਸਿਤ ਕਰਨ ਵਾਲੇ ਕੈਂਬ੍ਰਿਜ ਯੂਨੀਵਰਸਿਟੀ ਦੇ ਜੱਜ ਬਿਜ਼ਨੈੱਸ ਸਕੂਲ ਦੇ ਪ੍ਰੋਫੈਸਰ ਪਾਲ ਨੇ ਆਪਣੀ ਈ-ਮੇਲ ਵਿਚ ਇਹ ਸ਼ੰਕਾ ਜ਼ਾਹਿਰ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਵਿਸਫੋਟ ਘੱਟ ਸਮੇਂ ਲਈ ਹੋ ਸਕਦਾ ਹੈ ਪਰ ਅਜਿਹੇ ਸਮੇਂ ‘ਚ ਰੋਜ਼ਾਨਾ ਮਾਮਲੇ ਬਹੁਤ ਤੇਜ਼ੀ ਨਾਲ ਵਧਣਗੇ। ਪ੍ਰੋਫੈਸਰ ਪਾਲ ਅਤੇ ਉਨ੍ਹਾਂ ਦੀ ਟੀਮ ਨੇ ਕਿਹਾ ਹੈ ਕਿ ਇਸੇ ਹਫਤੇ ਤੋਂ ਨਵੇਂ ਸੰਕਰਮਣ ਦੇ ਮਾਮਲੇ ਵਧਣੇ ਸ਼ੁਰੂ ਹੋ ਜਾਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਰੋਜ਼ਾਨਾ ਕਿੰਨੇ ਮਾਮਲੇ ਆ ਸਕਦੇ ਹਨ। ਉਸ ਬਾਰੇ ਭਵਿੱਖਬਾਣੀ ਕਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ‘ਚ ਸੰਕਰਮਣ ਦਰ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪ੍ਰੋ. ਪਾਲ ਤੇ ਉਨ੍ਹਾਂ ਦੀ ਟੀਮ ਵੱਲੋਂ ਬਣਾਏ ਗਏ ਕੋਵਿਡ-19 ਇੰਡੀਆ ਟ੍ਰੈਕਰ ਨੇ ਦੇਸ਼ ਦੇ 6 ਸੂਬਿਆਂ ਲਈ ਖਾਸ ਤੌਰ ‘ਤੇ ਚਿੰਤਾ ਜ਼ਾਹਿਰ ਕੀਤੀ ਹੈ।ਪ੍ਰੋ. ਪਾਲ ਨੇ ਕਿਹਾ ਕਿ ਹਫਤੇ ਦੇ ਦਿਨਾਂ ਦੇ ਹਿਸਾਬ ਨਾਲ ਪ੍ਰਭਾਵ ਵਧ ਸਕਦਾ ਹੈ। ਇਸ ਤੋਂ ਬਾਅਦ ਕੋਰੋਨਾ ਮਾਮਲਿਆਂ ਦੀ ਗਿਣਤੀ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋਵੇਗਾ। ਗੌਰਤਲਬ ਹੈ ਕਿ ਭਾਰਤ ‘ਚ ਸੰਕਰਮਣ ਤੋਂ ਹੁਣ ਤੱਕ 480290 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲੱਖਾਂ ਲੋਕ ਸੰਕਰਮਿਤ ਹੋ ਚੁੱਕੇ ਹਨ। ਦੇਸ਼ ‘ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮਿਕਰੋਨ ਨਾਲ ਵੀ ਕਈ ਸੂਬਿਆਂ ਦੇ ਲੋਕ ਸੰਕਰਮਿਤ ਹੋਏ ਹਨ। ਹੁਣ ਦੇਸ਼ ‘ਚ 653 ਮਾਮਲੇ ਮਿਲੇ ਹਨ ਪਰ ਇਹ ਵੈਰੀਐਂਟ ਬਹੁਤ ਤੇਜ਼ੀ ਨਾਲ ਫੈਲਦਾ ਹੈ, ਇਸ ਦੇ ਮੱਦੇਨਜ਼ਰ ਸਾਵਧਾਨੀ ਵਰਤੀ ਜਾ ਰਹੀ ਹੈ।