ਪੰਜਾਬ ਦੇ ਕਿਸਾਨਾਂ ਨੇ ਮੁੱਖ ਮੰਤਰੀ ਦੇ ਦਿੱਤੇ ਭਰੋਸੇ ਤੋਂ ਬਾਅਦ ਰੇਲ ਟਰੈਕ ਖਾਲੀ ਕਰ ਦਿੱਤੇ ਹਨ। ਕੱਲ੍ਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਅੰਦੋਲਨ 4 ਜਨਵਰੀ ਤੱਕ ਮੁਲਤਵੀ ਕਰ ਦਿੱਤਾ। ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ ਤੋਂ ਕਈ ਟਰੇਨਾਂ ਰਵਾਨਾ ਹੋਣਗੀਆਂ। ਦੂਜੇ ਪਾਸੇ, ਕੁਝ ਟਰੇਨਾਂ ਨੂੰ ਚੱਲਣ ਵਿੱਚ ਇੱਕ ਤੋਂ ਦੋ ਦਿਨ ਲੱਗ ਸਕਦੇ ਹਨ।
ਰੇਲਵੇ ਟਰੈਕ ਖਾਲੀ ਹੋਣ ਤੋਂ ਬਾਅਦ ਉੱਤਰੀ ਰੇਲਵੇ ਦੀ ਟੀਮ ਨੇ ਸੁਰੱਖਿਆ ਜਾਂਚ ਮੰਗਲਵਾਰ ਸ਼ਾਮ ਨੂੰ ਹੀ ਪੂਰੀ ਕਰ ਲਈ ਸੀ। ਜਿਸ ਤੋਂ ਬਾਅਦ ਕੁਝ ਟਰੇਨਾਂ ਥੋੜ੍ਹੇ ਸਮੇਂ ਲਈ ਚੱਲ ਰਹੀਆਂ ਸਨ ਮੰਗਲਵਾਰ ਰਾਤ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਪਹੁੰਚ ਗਈਆਂ। ਉੱਥੇ ਹੀ ਅੱਜ ਸਵੇਰੇ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ (12460) ਨੇ ਅੰਮ੍ਰਿਤਸਰ ਤੋਂ ਆਪਣੇ ਸਮੇਂ ਮੁਤਾਬਕ ਰਫਤਾਰ ਫੜੀ ਪਰ 6 ਟਰੇਨਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਪਟੜੀ ‘ਤੇ ਆਉਣ ‘ਚ ਕੁਝ ਦਿਨ ਲੱਗਣਗੇ।
ਅੱਜ ਸਵੇਰੇ ਪਹਿਲੀ ਰੇਲ ਗੱਡੀ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ (12030) ਅੰਮ੍ਰਿਤਸਰ ਤੋਂ ਰਵਾਨਾ ਹੋਈ। ਉਸ ਤੋਂ ਬਾਅਦ ਅੰਮ੍ਰਿਤਸਰ-ਨਵੀਂ ਦਿੱਲੀ ਸੁਪਰ ਫਾਸਟ (12460), ਅੰਮ੍ਰਿਤਸਰ-ਬਾਂਦਰਾ ਟਰਮੀਨਲ (12926), ਅੰਮ੍ਰਿਤਸਰ-ਨਿਊਸਲਪਾਈਗੁੜੀ (04654), ਅੰਮ੍ਰਿਤਸਰ-ਜੈਨਗਰ (14650), ਅੰਮ੍ਰਿਤਸਰ-ਨਵੀਂ ਦਿੱਲੀ (12498), ਅੰਮ੍ਰਿਤਸਰ-ਚੰਡੀਗੜ੍ਹ (12412), ਅੰਮ੍ਰਿਤਸਰ-ਨਵੀਂ ਦਿੱਲੀ (12412), – ਹਾਵੜਾ (13006), ਅੰਮ੍ਰਿਤਸਰ – ਮੁੰਬਈ (12904), ਅੰਮ੍ਰਿਤਸਰ – ਸਹਰਸਾ (15212), ਅੰਮ੍ਰਿਤਸਰ – ਦੇਹਰਾਦੂਨ (14632) ਅਤੇ ਅੰਮ੍ਰਿਤਸਰ – ਵਿਸ਼ਾਖਾਪਟਨਮ (20808) ਅੰਮ੍ਰਿਤਸਰ ਤੋਂ ਰਵਾਨਾ ਹੋਣਗੇ।
Comment here