Site icon SMZ NEWS

ਦੁਬਈ ‘ਚ ਨਵਾਂ ਨਿਯਮ, ਬਾਲਕਾਨੀ ‘ਚ ਕੱਪੜੇ ਸੁੱਕਣੇ ਪਾਏ ਤਾਂ ਲੱਗੇਗਾ 30 ਹਜ਼ਾਰ ਤੱਕ ਜੁਰਮਾਨਾ

ਦੁਬਈ ‘ਚ ਨਵੇਂ ਨਿਯਮ ਬਣਾਏ ਗਏ ਹਨ ਜਿਸ ਦੀ ਉਲੰਘਣਾ ਕਰਨ ‘ਤੇ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ। ਇਹ ਨਿਯਮ ਖਾਸ ਤੌਰ ‘ਤੇ ਦੁਬਈ ‘ਚ ਰਹਿਣ ਵਾਲੇ ਭਾਰਤੀਆਂ ਲਈ ਜਾਨਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਭਾਰਤ ‘ਚ ਇਹ ਚੀਜ਼ਾਂ ਬੇਹੱਦ ਆਮ ਹਨ। ਦੁਬਈ ‘ਚ ਹੁਣ ਬਾਲਕਾਨੀ ਵਿਚ ਕੱਪੜੇ ਸੁਕਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਫਾਈਨ ਲੱਗੇਗਾ। ਜਦੋਂ ਕਿ ਭਾਰਤ ‘ਚ ਜ਼ਿਆਦਾਤਰ ਲੋਕ ਆਪਣੇ ਕੱਪੜੇ ਬਾਲਕਾਨੀ ਵਿਚ ਹੀ ਸੁਕਾਉਂਦੇ ਹਨ।

ਇੰਨਾ ਹੀ ਨਹੀਂ ਹੁਣ ਜੇਕਰ ਬਾਲਕਾਨੀ ਵਿਚ ਸਿਗਰਟ ਪੀਣ ਦੌਰਾਨ ਉਸ ਦੀ ਸੁਆਹ ਹੇਠਾਂ ਡਿੱਗਦੀ ਹੈ ਤਾਂ ਇਸ ਲਈ ਵੀ ਜੁਰਮਾਨਾ ਦੇਣਾ ਪੈ ਸਕਦਾ ਹੈ। ਦੁਬਈ ਨਗਰ ਪਾਲਿਕਾ ਨੇ ਇਹ ਕਦਮ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਦੇ ਉਦੇਸ਼ ਨਾਲ ਚੁੱਕੇ ਹਨ। ਸੋਮਵਾਰ ਨੂੰ ਦੁਬਈ ਨਗਰਪਾਲਿਕਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੀ ਬਾਲਕਾਨੀ ਦਾ ‘ਗਲਤ ਇਸਤੇਮਾਲ’ ਨਾ ਕਰੋ। ਅਜਿਹਾ ਕੁਝ ਨਾ ਕਰੋ ਜਿਸ ਨਾਲ ਉਨ੍ਹਾਂ ਦੀ ਬਾਲਕਾਨੀ ‘ਗੰਦੀ’ ਦਿਖੇ।

ਵਾਤਾਵਰਣ ਦੀਆਂ ਜ਼ਰੂਰਤਾਂ ਨੂੰ ਲੈ ਕੇ ਜਾਗਰੂਕਤਾ ਵਧਾਉਣ ਲਈ ਦੁਬਈ ਨਗਰਪਾਲਿਕਾ ਯੂਏਈ ਦੇ ਸਾਰੇ ਨਿਵਾਸੀਆਂ ਤੋਂ ਸ਼ਹਿਰ ਦੀ ਸੁੰਦਰਤਾ ਤੇ ਸੱਭਿਅਕ ਸਰੂਪ ਨੂੰ ਵਿਗਾੜਨ ਤੋਂ ਬਚਣ ਦੀ ਅਪੀਲ ਕਰਦੀ ਹੈ। ਨਵੇਂ ਨਿਯਮਾਂ ਮੁਤਾਬਕ ਬਾਲਕਾਨੀ ਤੋਂ ਕੂੜਾ ਸੁੱਟਣ ‘ਤੇ, ਬਾਲਕਾਨੀ ਧੋਂਦੇ ਸਮੇਂ ਪਾਣੀ ਹੇਠਾਂ ਡਿਗਣ ਜਾਂ ਏਸੀ ਤੋਂ ਪਾਣੀ ਟਪਕਣ, ਬਾਲਕਾਨੀ ‘ਚ ਚਿੜੀਆਂ ਦਾ ਦਾਨਾ ਪਾਉਣ ਤੇ ਬਾਲਕਾਨੀ ‘ਚ ਕਿਸੇ ਤਰ੍ਹਾਂ ਦਾ ਐਂਟੀਨਾ ਲਗਾਉਣ ‘ਤੇ ਜੁਰਮਾਨਾ ਦੇਣਾ ਪਵੇਗਾ।

Exit mobile version