ਦੇਸ਼ ‘ਚ 10 ਜਨਵਰੀ ਨੂੰ ਗੰਭੀਰ ਬੀਮਾਰੀ ਵਾਲੇ 60 ਸਾਲ ਤੋਂ ਵੱਧ ਉੁਮਰ ਦੇ ਲੋਕਾਂ ਨੂੰ ਪ੍ਰਿਕਾਸ਼ਨ ਡੋਜ਼ ਲੱਗੇਗੀ। ਇਸ ਸਬੰਧ ‘ਚ ਸਿਹਤ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਡੋਜ਼ ਲੈਣ ਲਈ ਡਾਕਟਰ ਦਾ ਸਰਟੀਫਿਕੇਟ ਨਹੀਂ ਦਿਖਾਉਣਾ ਹੋਵੇਗਾ। ਮੰਤਰਾਲੇ ਨੇ ਇਹ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਡੋਜ਼ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਮੰਤਰਾਲੇ ਨੇ ਇਹ ਵੀ ਦੱਸਿਆ ਕਿ 3 ਜਨਵਰੀ ਤੋਂ 15-18 ਸਾਲ ਦੇ ਬੱਚਿਆਂ ਨੂੰ ਲੱਗਣ ਵਾਲੇ ਡੋਜ਼ ਲਈ ਆਨਲਾਈਨ ਅਤੇ ਆਨਸਾਈਟ ਦੋਵੇ ਤਰ੍ਹਾਂ ਤੋਂ ਅਪਾਇੰਟਮੈਂਟ ਬੁੱਕ ਕੀਤੇ ਜਾ ਸਕਣਗੇ। ਵੈਕਸੀਨ ਉਪਲਬਧ ਹੋਣ ‘ਤੇ ਹੀ ਆਨ-ਸਾਈਟ ਅਪਾਇੰਟਮੈਂਟ ਮਿਲੇਗਾ।
ਉੱਤਰ ਪ੍ਰਦੇਸ਼ ਸਣੇ 5 ਰਾਜਾਂ ‘ਚ ਅਗਲੇ ਸਾਲ ਚੋਣ ਕਰਵਾਉਣ ਦੀ ਸੰਭਾਵਨਾ ਹੌਲੀ-ਹੌਲੀ ਸਾਫ ਹੁੰਦੀ ਦਿਖ ਰਹੀ ਹੈ। ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਜਿਹੜੇ ਰਾਜਾਂ ‘ਚ ਚੋਣਾਂ ਹੋਣੀਆਂ ਹਨ, ਉਥੇ ਡਿਊਟੀ ‘ਚ ਤਾਇਨਾਤ ਚੋਣ ਕਰਮਚਾਰੀਆਂ ਨੂੰ ਵੀ ਫਰੰਟਲਾਈਨ ਵਰਕਰਸ ਦੀ ਕੈਟਾਗਰੀ ‘ਚ ਸ਼ਾਮਲ ਕੀਤਾ ਜਾਵੇਗਾ।
ਨੈਸ਼ਨਲ ਹੈਲਥ ਅਥਾਰਟੀ ਦੇ CEO ਕੋਵਿਨ ਚੀਫ ਡਾ. ਆਰ. ਐੱਸ. ਸ਼ਰਮਾ ਨੇ ਸੋਮਵਾਰ ਨੂੰ ਦੱਸਿਆ ਕਿ ਕੋਰੋਨਾ ਖਿਲਾਫ ਵੈਕਸੀਨੇਸ਼ਨ ਦੀ ਤੀਜੀ ਪ੍ਰਿਕਾਸ਼ਨ ਡੋਜ਼ ਲਈ ਉਹੀ ਲੋਕ ਅਪਲਾਈ ਕਰ ਸਕਣਗੇ ਜਿਨ੍ਹਾਂ ਨੂੰ ਕੋਰੋਨਾ ਦੀ ਦੂਜੀ ਡੋਜ਼ ਲੱਗੇ ਹੋਏ 9 ਮਹੀਨੇ ਹੋ ਚੁੱਕੇ ਹਨ ਤੇ ਜੋ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ। ਹਾਲਾਂਕਿ ਡਾ. ਸ਼ਰਮਾ ਨੇ ਇਸ ਨੂੰ ਬੂਸਟਰ ਡੋਜ਼ ਕਹਿਣ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਤੀਜੇ ਡੋਜ਼ ਨੂੰ ਬੂਸਟਰ ਦੀ ਥਾਂ ਪ੍ਰਿਕਾਸ਼ਨ ਡੋਜ਼ ਕਹਿਣਾ ਸਹੀ ਹੋਵੇਗਾ।ਇਨ੍ਹਾਂ ਗੰਭੀਰ ਬੀਮਾਰੀਆਂ ਵਿਚ ਡਾਇਬਟੀਜ਼, ਕਿਡਨੀ ਡਿਜ਼ੀਜ਼ ਜਾਂ ਡਾਇਲਸਿਸ, ਕਾਰਡੀਓਵੈਕਸਕੂਲਰ ਡਿਜੀਜ, ਸਟੇਮਸੈੱਲ ਟਰਾਂਸਪਲਾਂਟ, ਕੈਂਸਰ, ਸਿਰੋਸਿਸ, ਸਕਿਲ ਸੇਲ ਡਿਜੀਜ਼, ਪ੍ਰੋਲਾਂਗਡ ਯੂਜ਼ ਆਫ ਸਟੇਰਾਇਡਸ, ਇਮਯੂਨੋਸਪ੍ਰੈਸੇਂਟ ਡਰੱਗਸ, ਮਸਕੂਲਰ ਡਿਸਟ੍ਰਾਫੀ, ਰੇਸਪਿਰੇਟਰੀ ਸਿਸਟਮ ‘ਤੇ ਐਸਿਡ ਅਟੈਕ, ਹਾਈ ਸਪੋਰਟ ਦੀ ਲੋੜ ਵਾਲੇ ਵਿਕਲਾਂਗ, ਗੂੰਗੇ-ਬੋਲੇ ਵਰਗੀਆਂ ਮਲਟੀਪਲ ਡਿਸਏਬਲਿਟੀਜ਼, ਗੰਭੀਰ ਰੈਸਪਿਰੇਟਰੀ ਡਿਜੀਜ਼ ਤੋਂ ਦੋ ਸਾਲ ਹਸਪਤਾਲ ‘ਚ ਰਹੇ ਹੋ ਆਦਿ ਹਨ।