ਇਜ਼ਰਾਈਲ ਨੇ ਅੱਜ ਸਵੇਰੇ ਸੀਰੀਆ ਦੇ ਲਤਾਕੀਆ ਬੰਦਰਗਾਹ ‘ਤੇ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਈਰਾਨ ਦੇ ਕੰਟੇਨਰਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਜ਼ਰਾਈਲ ਨੇ ਸਵੇਰੇ 3.21 ਵਜੇ ਕੰਟੇਨਰ ਟਰਮੀਨਲ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ, ਜਿਸ ਵਜ੍ਹਾ ਨਾਲ ਕਾਫੀ ਨੁਕਸਾਨ ਹੋਇਆ। ਇਸ ਟਰਮੀਨਲ ਜ਼ਰੀਏ ਸੀਰੀਆ ਦਾ ਜ਼ਿਆਦਾਤਰ ਸਾਮਾਨ ਇੰਪੋਰਟ ਕੀਤਾ ਜਾਂਦਾ ਹੈ।
ਹਮਲਾ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਸੀ ਕਿ ਇਸ ਵਜ੍ਹਾ ਨਾਲ ਆਸ-ਪਾਸ ਦੇ ਘਰਾਂ, ਇੱਕ ਹਸਪਤਾਲ, ਕਈ ਦੁਕਾਨਾਂ ਤੇ ਟੂਰਿਸਟ ਸਪਾਟਸ ਨੂੰ ਨੁਕਸਾਨ ਪੁੱਜਾ ਹੈ। ਹਮਲੇ ਵਿਚ ਜਿਹੜੇ ਕੰਟੇਨਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਨ੍ਹਾਂ ਵਿਚ ਆਇਲ ਨਾਲ ਮਸ਼ੀਨ ਤੇ ਕਾਰਾਂ ਦੇ ਪਾਰਟਸ ਸਨ। ਹਾਲਾਂਕਿ ਹੁਣ ਤੱਕ ਇਸ ਹਮਲੇ ਵਿਚ ਕਿਸੇ ਦੇ ਮਾਰੇ ਜਾਣ ਦੀ ਖਬਰ ਨਹੀਂ ਹੈ। ਲਤਾਕੀਆ ਤੋਂ ਲਗਭਗ 20 ਕਿਲੋਮੀਟਰ ਦੂਰ ਹਮੀਮਿਮ ਵਿਚ ਰੂਸ ਇੱਕ ਹਵਾਈ ਅੱਡੇ ਦੀ ਦੇਖ-ਰੇਖ ਕਰਦਾ ਹੈ।
ਇਜ਼ਰਾਈਲੀ ਫੌਜ ਨੇ ਇਸ ਬਾਰੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਇਸੇ ਮਹੀਨੇ 7 ਦਸੰਬਰ ਨੂੰ ਵੀ ਇਜ਼ਰਾਈਲ ਨੇ ਸੀਰੀਆ ਵਿਚ ਈਰਾਨੀ ਟਿਕਾਣਿਆਂ ‘ਤੇ ਹਮਲਾ ਕੀਤਾ ਸੀ। ਲਤਾਕੀਆ ਫਾਇਰ ਬ੍ਰਿਗੇਡ ਮੁਤਾਬਕ ਫਾਇਰ ਕਰਮਚਾਰੀਆਂ ਨੂੰ ਹਮਲੇ ਤੋਂ ਬਾਅਦ ਲਗਭਗ 1 ਘੰਟੇ ਤੱਕ ਅੱਗ ਬੁਝਾਉਣ ਦੀ ਮੁਸ਼ੱਕਤ ਕਰਨੀ ਪਈ ਸੀ।
ਤਿੰਨ ਮਹੀਨੇ ਪਹਿਲਾਂ ਵੀ ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਏਅਰਪੋਰਟ ‘ਤੇ ਮਿਜ਼ਾਈਲ ਦਾਗੀ ਸੀ। ਇਸ ਵਿਚ 2 ਵਿਦੇਸ਼ੀ ਲੜਾਕੂ ਮਾਰੇ ਗਏ ਸਨ। ਇਜ਼ਰਾਈਲ ਆਪਣੀ ਉੱਤਰੀ ਸਰਹੱਦ ‘ਤੇ ਈਰਾਨੀ ਘੁਸਪੈਠ ਦਾ ਡਰ ਬਣਾ ਰਿਹਾ ਹੈ। ਇਸ ਵਜ੍ਹਾ ਨਾਲ ਉੁਹ ਸੀਰੀਆ ਵਿਚ ਈਰਾਨੀ ਬੇਸ ਅਤੇ ਲੈਬਨਾਨੀ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਟਿਕਾਣਿਆਂ ‘ਤੇ ਹਮਲਾ ਕਰਦਾ ਰਹਿੰਦਾ ਹੈ।