Site icon SMZ NEWS

ਟਿਕਟ ਕੱਟੇ ਜਾਣ ‘ਤੇ ਭੜਕੇ ਸੰਦੋਆ, ਨਵੇਂ ਉਮੀਦਵਾਰ ਨੂੰ ਕਿਹਾ ‘ਬਲੈਕੀਆ’, ਰਾਘਵ ਚੱਢਾ ‘ਤੇ ਬੋਲਿਆ ਹਮਲਾ

ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਦੀ ਟਿਕਟ ਕੱਟ ਕੇ ਦਿਨੇਸ਼ ਚੱਢਾ ਨੂੰ ਦਿੱਤੇ ਜਾਣ ਪਿੱਛੋਂ ਭੜਕੇ ਵਿਧਾਇਕ ਨੇ ਨਵੇਂ ਉਮੀਦਵਾਰ ਦਿਨੇਸ਼ ਚੱਢਾ ਨੂੰ ਬਲੈਕੀਆ ਕਹਿੰਦੇ ਹੋਏ ਰਾਘਵ ਚੱਢਾ ‘ਤੇ ਵੱਡਾ ਹਮਲਾ ਬੋਲਿਆ।

ਸੰਦੋਆ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਟਿਕਟ ਲਈ ਅਪਲਾਈ ਨਹੀਂ ਕੀਤਾ ਜਾਂਦਾ, ‘ਆਪ’ ਸੂਬਾ ਇੰਚਾਰਜ ਰਾਘਵ ਚੱਢਾ, ਸੰਦੀਪ ਪਾਠਕ ਤੇ ਇੱਕ ਹੋਰ ਵੱਲੋਂ ਟਿਕਟਾਂ ਦੇਣ ਸਬੰਧੀ ਫੈਸਲੇ ਲਏ ਜਾਂਦੇ ਹਨ।

amarjit sandoya angry on
amarjit sandoya angry on

ਉਨ੍ਹਾਂ ਕਿਹਾ ਕਿ ਪਿਛਲੀ 13 ਨਵੰਬਰ ਨੂੰ ਮੈਨੂੰ ਅਰਵਿੰਦ ਕੇਜਰੀਵਾਲ ਨੇ ਦਿੱਲੀ ਬੁਲਾ ਕੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਸ ਵਾਰ ਤੁਹਾਨੂੰ ਟਿਕਟ ਨਹੀਂ ਦਿੱਤੀ ਜਾਣੀ। ਉਸ ਵੇਲੇ ਉਥੇ ਰਾਘਵ ਚੱਢਾ ਵੀ ਮੌਜੂਦ ਸੀ। ਮੈਂ ਉਨ੍ਹਾਂ ਦੀ ਗੱਲ ਨਾਲ ਸਹਿਮਤ ਸੀ ਪਰ ਮੈਂ ਇੱਕ ਗੱਲ ਕਹੀ ਸੀ ਕਿ ਇਸ ‘ਬਲੈਕੀਏ’ (ਦਿਨੇਸ਼ ਚੱਢਾ) ਨੂੰ ਟਿਕਟ ਨਾ ਦੇਈਓ ਬਾਕੀ ਜਿਸ ਨੂੰ ਮਰਜ਼ੀ ਦਿਓ।

‘ਆਪ’ ਆਗੂ ਨੇ ਅੱਗੇ ਕਿਹਾ ਕਿ ਇਸ ਪਿੱਛੋਂ ਰਾਘਵ ਚੱਢਾ ਨੇ ਵੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਦਿਨੇਸ਼ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਪਰ ਅੱਜ ਇਕਦਮ ਇਸ ਉਸ ਦਾ ਨਾਂ ਉਮੀਦਵਾਰਾਂ ਵਜੋਂ ਜਾਰੀ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੇ ਆਪਣੀ ਕੋਈ ਦੋਸਤੀ ਜਾਂ ਰਿਸ਼ਤੇਦਾਰੀ ਪੁਗਾਉਣ ਲਈ ਦਿਨੇਸ਼ ਚੱਢਾ ਨੂੰ ਟਿਕਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ‘ਤੇ ਖੜ੍ਹਾ ਕਰਾਂਗੇ। ਮੈਂ ਵੀ ਆਪਣੇ ‘ਤੇ ਲੱਗੇ ਇਲਜ਼ਾਮਾਂ ਦੇ ਜਵਾਬ ਉਥੇ ਹੀ ਦਿਆਂਗਾ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੂੰ ਹੁਣ ਕਮਾਊ ਪੁੱਤ ਮਿਲ ਗਿਆ ਹੈ।

Exit mobile version