Site icon SMZ NEWS

ਚੋਣਾਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ CM ਯੋਗੀ ਦਾ ਤੋਹਫਾ, ਅੱਜ ਦਿੱਤੇ ਜਾਣਗੇ 1 ਕਰੋੜ ਸਮਾਰਟਫੋਨ ਤੇ ਟੈਬਲੇਟ

ਉੱਤਰ ਪ੍ਰਦੇਸ਼ ਵਿਚ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਯੋਗੀ ਆਦਿਤਯਨਾਥ ਸਰਕਾਰ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਮੌਕੇ ਵਿਦਿਆਰਥੀਆਂ ਨੂੰ ਇੱਕ ਕਰੋੜ ਮੁਫਤ ਟੈਬਲੇਟ ਅਤੇ ਸਮਾਰਟਫੋਨ ਦੇਣ ਦੀ ਯੋਜਨਾ ਸ਼ੁਰੂ ਕਰੇਗੀ।

ਲਖਨਊ ਵਿਚ ਇੱਕ ਪ੍ਰੋਗਰਾਮ ਦੌਰਾਨ ਇੱਕ ਲੱਖ ਵਿਦਿਆਰਥੀਆਂ ਨੂੰ ਮੁਫਤ ਟੈਬਲੇਟ ਤੇ ਸਮਾਰਟਫੋਨ ਦਿੱਤੇ ਜਾਣਗੇ। ਇਸ ਤੋਂ ਬਾਅਦ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਅਧਿਕਾਰੀਆਂ ਵੱਲੋਂ ਯੋਜਨਾ ਤਹਿਤ ਟੈਬੇਲਟ ਅਤੇ ਸਮਾਰਟਫੋਨ ਵਿਦਿਆਰਥੀਆਂ ਨੂੰ ਵੰਡੇ ਜਾਣਗੇ। ਯੋਜਨਾ ਦਾ ਲਾਭ 12ਵੀਂ ਤੋਂ ਉਪਰ ਦੇ ਵਿਦਿਆਰਥੀਆਂ ਨੂੰ ਮਿਲੇਗਾ। ਇਸ ਵਿਚ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜਏਸ਼ਨ ਦੇ ਵਿਦਿਆਰਥੀ ਇਸ ਦਾ ਫਾਇਦਾ ਚੁੱਕ ਸਕਣਗੇ। ਨਾਲ ਹੀ ਮੈਡੀਕਲ ਐਜੂਕੇਸ਼ਨ, ITI, ਕੌਸ਼ਲ ਵਿਕਾਸ ਵਿਭਾਗ ਵਿਚ ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਵੀ ਮੁਫਤ ਸਮਾਰਟ ਫੋਨ ਤੇ ਟੈਬਲੇਟ ਦੇਣ ਦਾ ਯੋਗੀ ਸਰਕਾਰ ਨੇ ਐਲਾਨ ਕੀਤਾ ਹੈ।ਯੂ. ਪੀ. ਸਰਕਾਰ ਦੀ ਇਸ ਸਕੀਮ ਦਾ ਫਾਇਦਾ ਉਨ੍ਹਾਂ ਉਮੀਦਵਾਰਾਂ ਨੂੰ ਹੀ ਮਿਲੇਗਾ ਜੋ ਉੱਤਰ ਪ੍ਰਦੇਸ਼ ਦੇ ਸਥਾਈ ਨਿਵਾਸੀ ਹਨ ਅਤੇ ਜਿਨ੍ਹਾਂ ਦੀ ਦਸਵੀਂ ਤੇ 12ਵੀਂ ਵਿਚ 65 ਫੀਸਦੀ ਜਾਂ ਉਸ ਤੋਂ ਵੱਧ ਅੰਕ ਆਏ ਹਨ। ਰਜਿਸਟ੍ਰੇਸ਼ਨ ਤੋਂ ਲੈ ਕੇ ਸਮਾਰਟਫੋਨ ਅਤੇ ਟੈਬਲੇਟ ਵੰਡ ਤੱਕ ਇਹ ਪੂਰੀ ਵਿਵਸਥਾ ਫ੍ਰੀ ਹੈ। ਇਸ ਲਈ ਕਿਤੇ ਵੀ ਕੋਈ ਪੈਸਾ ਖਰਚ ਨਹੀਂ ਕਰਨਾ ਹੈ। 38 ਲੱਖ ਤੋਂ ਵੱਧ ਨੌਜਵਾਨਾਂ ਦਾ ਰਜਿਸਟ੍ਰੇਸ਼ਨ ਹੁਣ ਤੱਕ ਹੋ ਚੁੱਕਾ ਹੈ।

Exit mobile version