ਲੁਧਿਆਣਾ ਵਿੱਚ ਵੀਰਵਾਰ ਨੂੰ ਹੋਏ ਬੰਬ ਧਮਾਕੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬੰਬ ਧਮਾਕੇ ਵਿੱਚ ਮਾਰਿਆ ਗਿਆ ਬੰਦੇ ਨੇ ਹੀ ਇਹ ਬਲਾਸਟ ਕੀਤਾ ਸੀ। ਮਰਨ ਵਾਲਾ ਸ਼ਖ਼ਸ ਇੱਕ ਸਾਬਕਾ ਪੁਲਿਸ ਮੁਲਾਜ਼ਮ ਸੀ। ਉਸ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ। ਉਹ ਖੰਨਾ ਸਈਰ ਥਾਣੇ ਵਿੱਚ ਮੁਨਸ਼ੀ ਵਜੋਂ ਤਾਇਨਾਤ ਸੀ। ਡਰੱਗ ਮਾਫੀਆ ਨਾਲ ਸਬੰਧਾਂ ਕਾਰਨ ਉਸ ਨੂੰ 2019 ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਦੋ ਸਾਲ ਦੀ ਜੇਲ੍ਹ ਵੀ ਹੋਈ ਸੀ। ਉਹ ਸਤੰਬਰ ਵਿੱਚ ਜੇਲ੍ਹ ਤੋਂ ਰਿਹਾਅ ਹੋ ਕੇ ਬਾਹਰ ਆਇਆ ਸੀ, ਮੰਨਿਆ ਜਾ ਰਿਹਾ ਹੈ ਕਿ ਉਸ ਨੇ ਹੀ ਇਹ ਧਮਾਕਾ ਕੀਤਾ ਹੈ।

ਖੰਨਾ ਸਦਰ ਥਾਣੇ ਦੇ ਸਾਬਕਾ ਮੁਨਸ਼ੀ ਗਗਨਦੀਪ ਸਿੰਘ ਨੂੰ STF ਨੇ ਅਗਸਤ 2019 ਵਿੱਚ 85 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਖੰਨਾ ਦਾ ਰਹਿਣ ਵਾਲਾ ਗਗਨਦੀਪ ਇਕ ਔਰਤ ਨਾਲ ਮਿਲ ਕੇ ਨਸ਼ੇ ਦੀ ਤਸਕਰੀ ਕਰਦਾ ਸੀ। ਇਸ ਦੀ ਪਛਾਣ ਮੋਬਾਈਲ ਸਿਮ ਅਤੇ ਡੋਂਗਲ ਦੇ ਨੰਬਰ ਤੋਂ ਕੀਤੀ ਗਈ ਹੈ।
ਗਗਨਦੀਪ ਛੋਟੇ ਕੱਦ ਦਾ ਪਹਿਲਵਾਨ ਕਿਸਮ ਦਾ ਸੀ ਅਤੇ ਉਸਦੀ ਉਮਰ 30 ਸਾਲ ਦੇ ਕਰੀਬ ਸੀ। ਉਸ ਨੇ ਆਪਣੇ ਹੱਥ ‘ਤੇ ਖੰਡੇ (ਸਿੱਖ ਧਰਮ ਦਾ ਪ੍ਰਤੀਕ) ਦਾ ਟੈਟੂ ਬਣਵਾਇਆ ਹੋਇਆ ਸੀ। ਦੂਜੇ ਪਾਸੇ ਖੰਨਾ ‘ਚ NIA ਨੇ ਛਾਪਾ ਮਾਰਿਆ ਹੈ।
ਉਧਰ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਉੱਚ ਪੱਧਰੀ ਮੀਟਿੰਗ ਚੱਲ ਰਹੀ ਹੈ। ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਸ਼ਨੀਵਾਰ ਨੂੰ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕੀਤੀ। ਕਿਹਾ ਜਾ ਰਿਹਾ ਹੈ ਕਿ ਲੁਧਿਆਣਾ ਧਮਾਕੇ ਬਾਰੇ ਹੀ ਇਸ ਵਿੱਚ ਕੋਈ ਖੁਲਾਸਾ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ‘ਚ ਮ੍ਰਿਤਕ ਵਿਅਕਤੀ ਦਾ ਪੋਸਟਮਾਰਟਮ ਕੀਤਾ ਗਿਆ ਸੀ। ਤਿੰਨ ਡਾਕਟਰਾਂ ਦੇ ਪੈਨਲ ਨੇ ਐਨਆਈਏ ਅਧਿਕਾਰੀਆਂ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਕੀਤਾ। ਪੋਸਟਮਾਰਟਮ ਦੌਰਾਨ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਵਿਸੇਰਾ ਜਾਂਚ ਲਈ ਲਾਸ਼ ਤੋਂ ਸੈਂਪਲ ਲਏ ਹਨ, ਜਿਨ੍ਹਾਂ ਨੂੰ ਜਾਂਚ ਲਈ ਸਟੇਟ ਲੈਬ ‘ਚ ਭੇਜਿਆ ਜਾਵੇਗਾ। ਏਜੰਸੀਆਂ ਨੇ ਮ੍ਰਿਤਕ ਦੇ ਸਰੀਰ ਵਿੱਚ ਲੱਗੇ ਸ਼ੈੱਲਾਂ ਨੂੰ ਵੀ ਸੈਂਪਲ ਵਜੋਂ ਆਪਣੇ ਕੋਲ ਰੱਖਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਜ਼ਖਮੀ ਔਰਤ ਦੇ ਸਰੀਰ ‘ਚੋਂ ਕੋਈ ਵਿਸਫੋਟਕ ਜਾਂ ਸ਼ੈੱਲ ਨਹੀਂ ਮਿਲਿਆ।
Comment here