ਅਦਾਕਾਰਾ ਕੰਗਨਾ ਰਣੌਤ ਨੂੰ ਕਥਿਤ ਤੌਰ ‘ਤੇ ਸਿੱਖਾਂ ਨੂੰ ਲੈ ਕੇ ਕੀਤੀ ਅਪਮਾਨਜਨਕ ਟਿੱਪਣੀ ਸਬੰਧੀ ਦਰਜ ਕੀਤੀ ਗਈ ਐੱਫ.ਆਈ.ਆਰ. ਦੀ ਜਾਂਚ ਦੇ ਸਬੰਧ ਵਿੱਚ ਬਾਂਬੇ ਹਾਈਕੋਰਟ ਵੱਲੋਂ ਅੱਜ ਬੁੱਧਵਾਰ ਖਾਰ ਪੁਲਿਸ ਸਟੇਸ਼ਨ ਵਿੱਚ ਮੁੰਬਈ ਪੁਲਿਸ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ। ਪਰ ਅਦਾਕਾਰਾ ਨੇ ਅੱਜ ਥਾਣੇ ਵਿੱਚ ਨਹੀਂ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਕੰਗਨਾ ਨੇ ਆਪਣੇ ਵਕੀਲ ਐਡਵੋਕੇਟ ਰਿਜ਼ਵਾਨ ਸਿੱਦੀਕੀ ਰਾਹੀਂ ਥਾਣੇ ‘ਚ ਪੇਸ਼ ਨਾ ਹੋਣ ਦੀ ਇਹ ਵਜ੍ਹਾ ਦੱਸੀ ਕਿ ਉਹ ਬੁੱਧਵਾਰ ਨੂੰ ਮੁੰਬਈ ਨਹੀਂ ਜਾ ਰਹੀ ਹੈ।

Comment here