ਪਾਕਿਸਤਾਨ ਵਿਚ ਹਿੰਦੂਆਂ ‘ਤੇ ਅਤਿਆਚਾਰ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਇੱਕ ਹਿੰਦੂ ਔਰਤ ਨੂੰ ਸ਼ਰੇਆਮ ਕੁਝ ਲੋਕ ਅਗਵਾ ਕਰ ਰਹੇ ਹਨ ਅਤੇ ਉਹ ਵੀ ਅਦਾਲਤ ਦੇ ਸਾਹਮਣੇ। ਉਹ ਔਰਤ ਜ਼ੋਰ-ਜ਼ੋਰ ਨਾਲ ਆਪਣੀ ਰੱਖਿਆ ਲਈ ਚਿਲਾ ਰਹੀ ਹੈ, ਗੁਹਾਰ ਲਗਾ ਰਹੀ ਹੈ। ਪਰ ਇਥੇ ਜਾਂ ਤਾਂ ਉਸ ਨੂੰ ਜ਼ਬਰਦਸਤੀ ਉਠਾਉਣ ਵਾਲੇ ਦਰਿੰਦੇ ਹਨ ਜਾਂ ਫਿਰ ਤਮਾਸ਼ਬੀਣ। ਕੋਈ ਉਸ ਦੀ ਮਦਦ ਲਈ ਅੱਗੇ ਨਹੀਂ ਵਧ ਰਿਹਾ ਹੈ।
ਇਹ ਵੀਡੀਓ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿਟਰ ਹੈਂਡਰ ‘ਤੇ ਸ਼ੇਅਰ ਕੀਤਾ ਹੈ ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਵੀਡੀਓ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਟੈਗ ਕੀਤਾ ਹੈ।ਔਰਤ ਮਦਦ ਲਈ ਚੀਕ ਰਹੀ ਹੈ ਪਰ ਦਰਿੰਦਿਆਂ ਨੂੰ ਕਿਸੇ ਪੁਲਿਸ ਜਾਂ ਕਾਰਵਾਈ ਤੋਂ ਡਰ ਨਹੀਂ ਹੈ ਤੇ ਔਰਤ ਦੇ ਵਾਲ ਖਿੱਚ ਕੇ ਉਸ ਨੂੰ ਵਾਲਾਂ ਤੋਂ ਫੜ ਕੇ ਘਸੀਟ ਕੇ ਲੈ ਗਏ ਅਤੇ ਉਸ ਨੂੰ ਕਾਰ ਵਿਚ ਪਾ ਦਿੱਤਾ। ਕੁਝ ਲੋਕ ਉਸ ਨੂੰ ਜ਼ਬਰਦਸਤੀ ਗੱਡੀ ਵਿਚ ਪਾ ਰਹੇ ਹਨ। ਅਗਵਾ ਕਰਨ ਵਾਲਿਆਂ ‘ਚ ਚਾਰ ਪੁਰਸ਼ ਦਿਖ ਰਹੇ ਹਨ ਤੇ ਬਾਕੀ ਤਮਾਸ਼ਬੀਣ ਬਾਈਕਰਸ ਹਨ ਪਰ ਕੋਈ ਉਨ੍ਹਾਂ ਨੂੰ ਰੋਕ ਨਹੀਂ ਰਿਹਾ ਹੈ।