ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਬਲਦੇਵ ਸਿੰਘ ਸਰਾਂ ਨੂੰ ਦੂਜੀ ਵਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦਾ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (CMD) ਨਿਯੁਕਤ ਕੀਤਾ ਹੈ। 2020 ਵਿੱਚ ਉਨ੍ਹਾਂ ਨੇ ਆਪਣਾ ਦੋ ਸਾਲ ਦਾ ਕਾਰਜਕਾਲ ਪੂਰਾ ਕੀਤਾ।
ਸੇਵਾਮੁਕਤ ਪੀਐਸਪੀਸੀਐਲ ਚੀਫ ਇੰਜੀਨੀਅਰ ਕੋਲ ਪਾਵਰ ਕਾਰਪੋਰੇਸ਼ਨ ਵਿੱਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰਨ ਦਾ 35 ਸਾਲਾਂ ਦਾ ਤਜ਼ਰਬਾ ਹੈ, ਜੋ ਕਿ ਇਸ ਵੱਡੇ ਅਦਾਰੇ ਨੂੰ ਚਲਾਉਣ ਵਿਚ ਸਹਾਈ ਹੋਵੇਗਾ। ਉਹ ਪੰਜ ਸਾਲਾਂ ਲਈ ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਆਪਣੀ ਸਾਰੀ ਜ਼ਿੰਦਗੀ ਬਿਜਲੀ ਨਿਗਮ ਦੀ ਸੇਵਾ ਵਿਚ ਲਗਾਈ ਹੈ ਤੇ ਇੰਜੀਨੀਅਰਾਂ ਤੇ ਬਿਜਲੀ ਨਿਗਮ ਦੀ ਬੇਹਤਰੀ ਲਈ ਉਹ ਹਮੇਸ਼ਾ ਹੀ ਡਟ ਕੇ ਬੋਲੋ ਹਨ ਤੇ ਉਨ੍ਹਾਂ ਨੇ ਇੰਜੀਨੀਅਰ ਐਸੋਸੀਏਸ਼ਨ ਤੇ ਸੰਘਰਸ਼ ਰਾਹੀ ਸਮੇਂ ਦੀਆਂ ਸਰਕਾਰਾਂ ਦੇ ਗਲਤ ਫੈਸਲਿਆਂ ਦਾ ਡਟ ਕੇ ਜੁਆਬ ਵੀ ਦਿੱਤਾ।