ਕੋਰੋਨਾ ਦਾ ਪ੍ਰਭਾਵ ਘੱਟਦੇ ਹੀ ਭਾਰਤ ਵਿੱਚ ਵਿਆਹ ਪੂਰੇ ਧੂਮ-ਧਾਮ ਨਾਲ ਹੋ ਰਹੇ ਹਨ। ਇਨ੍ਹੀਂ ਦਿਨੀਂ ਸੜਕਾਂ ‘ਤੇ ਨਿਕਲਦੇ ਹੀ ਸੰਗੀਤ ਦੇ ਨਾਲ-ਨਾਲ ਪਟਾਕਿਆਂ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ। ਹਰ ਵਿਆਹ ਵਿੱਚ ਕੁਝ ਨਾ ਕੁਝ ਅਜਿਹਾ ਜ਼ਰੂਰ ਹੁੰਦਾ ਹੈ, ਜੋ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਹਾਲ ਹੀ ‘ਚ ਇਕ ਵਿਆਹ ‘ਚ ਅਜਿਹੀ ਘਟਨਾ ਵਾਪਰੀ ਹੈ, ਜੋ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਵਿੱਚ ਵਿਆਹ ਸਮਾਗਮ ਦੌਰਾਨ ਬੱਗੀ ਵਿੱਚ ਅੱਗ ਲੱਗ ਗਈ। ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਲਾੜੇ ਦੇ ਨਾਲ ਬੱਗੀ ‘ਤੇ ਕੁਝ ਬੱਚੇ ਸਵਾਰ ਸਨ।
ਇੱਕ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਆਹ ‘ਚ ਬਰਾਤੀ ਖੁਸ਼ੀ ਵਿੱਚ ਨੱਚ ਰਹੇ ਸਨ। ਇਸ ਦੌਰਾਨ ਬੱਗੀ ਦੇ ਨੇੜੇ ਹੀ ਜ਼ੋਰਦਾਰ ਢੰਗ ਨਾਲ ਪਟਾਕੇ ਚਲਾਏ ਜਾ ਰਹੇ ਸਨ। ਲਾੜੇ ਦੀ ਬੱਗੀ ਵਿੱਚ ਕੁਝ ਪਟਾਕੇ ਵੀ ਰੱਖੇ ਹੋਏ ਸਨ ਜਿਹਨਾਂ ਨੂੰ ਚੰਗਿਆੜੀ ਲੱਗਣ ਨਾਲ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਪੂਰੀ ਬੱਗੀ ਨੂੰ ਅੱਗ ਲੱਗ ਗਈ। ਇਹ ਖੌਫਨਾਕ ਘਟਨਾ ਉਦੋਂ ਵਾਪਰੀ ਜਦੋਂ ਲਾੜਾ ਬੱਗੀ ਤੋਂ ਵਿਆਹ ਦੇ ਮੰਡਪ ‘ਚ ਪਹੁੰਚਣ ਵਾਲਾ ਸੀ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਉਥੇ ਮੌਜੂਦ ਲੋਕਾਂ ਨੇ ਸਥਾਨਕ ਦੁਕਾਨਾਂ ਤੋਂ ਅੱਗ ਬੁਝਾਊ ਯੰਤਰ ਲੈ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ।