Site icon SMZ NEWS

ਕਿਸਾਨਾਂ ਲਈ ਉਤਰਾਖੰਡ ਤੋਂ ਬਾਬੇ ਦੀ ਨੰਗੇ ਪੈਰੀਂ ਸਾਈਕਲ ਯਾਤਰਾ, ਕਿਹਾ- ‘ਰੋਟੀ ਵੀ ਅੰਮ੍ਰਿਤਸਰ ਪੁੱਜ ਕੇ ਹੀ ਖਾਊਂ

ਉੱਤਰਾਖੰਡ ਦੇ ਰੁਦਰਪੁਰ ਜ਼ਿਲੇ ਦਾ ਸਤਪਾਲ ਸਿੰਘ ਠੁਕਰਾਲ ਜੋ ਨੰਗੇ ਪੈਰੀਂ ਸਾਈਕਲ ਚਲਾ ਕੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਆਪਣੇ ਸਾਲ ਭਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਪਹੁੰਚਿਆ। ਠੁਕਰਾਲ ਨੇ ਕਿਹਾ, “ਉਹ ਸ਼ੁਰੂ ਤੋਂ ਹੀ ਇਸ ਧਰਨੇ ਦਾ ਹਿੱਸਾ ਰਿਹਾ ਹੈ। ਜਦੋਂ ਧਰਨੇ ਦੌਰਾਨ ਕਿਸਾਨਾਂ ਦੀਆਂ ਜਾਨ ਜਾਣੀਆਂ ਸ਼ੁਰੂ ਹੋਈਆਂ ਤਾਂ ਠੁਕਰਾਲ ਨੇ ਆਪਣੀਆਂ ਜੁੱਤੀਆਂ ਅਤੇ ਚੱਪਲਾਂ ਉਤਾਰ ਦਿੱਤੀਆਂ ਸਨ।”

ਉਸਨੇ ਅੱਗੇ ਆਪਣੀ ਯਾਤਰਾ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਇਹ ਸਾਈਕਲ ਯਾਤਰਾ ਉਤਰਾਖੰਡ ਦੇ ਰੁਦਰਪੁਰ ਸਥਿਤ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋ ਕੇ ਸਾਰੇ ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਪੁੱਜੇਗੀ। ਠੁਕਰਾਲ ਨੇ ਇਹ ਵੀ ਕਿਹਾ, “ਉਹ ਨੰਗੇ ਪੈਰੀ ਹੀ ਯਾਤਰਾ ਕਰੇਗਾ ਅਤੇ ਅੰਮ੍ਰਿਤਸਰ ਜਾ ਕੇ ਅਰਦਾਸ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਸ਼ੁਕਰਾਨਾ ਯਾਤਰਾ ਵਜੋਂ ਰਹੇ ਹਨ ਅਤੇ ਉਹ ਆਪਣੇ ਨਾਲ ਸਿਰਫ਼ ਦੁੱਧ ਅਤੇ ਫਲ ਲੈ ਕੇ ਜਾ ਰਹੇ ਹਨ। ਗਾਜ਼ੀਪੁਰ ਸਰਹੱਦ ‘ਤੇ ਰਾਕੇਸ਼ ਟਿਕੈਤ ਦੀ ਵਿਦਾਇਗੀ ਅਤੇ ਸ਼ੀਸ਼ ਗੰਜ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਅੰਮ੍ਰਿਤਸਰ ਲਈ ਰਵਾਨਾ ਹੋਏ।

Exit mobile version