Site icon SMZ NEWS

ਹੈਰੀ ਪੋਟਰ ਨੇ ਜਿੱਤਿਆ 20ਵੀਂ ਸਦੀ ਦੀ ਸਭ ਤੋਂ ਮਹਿੰਗੀ ਕਿਤਾਬ ਦਾ ਖਿਤਾਬ, ਪਹਿਲੇ ਐਡੀਸ਼ਨ ਦੀ ਲੱਗੀ 3 ਕਰੋੜ ਤੋਂ ਵੱਧ ਦੀ ਬੋਲੀ

ਦੁਨੀਆ ਦੀਆਂ ਕਈ ਮਹਿੰਗੀਆਂ ਚੀਜ਼ਾਂ ਲੋਕਾਂ ਦੀ ਦਿਲਚਸਪੀ ਦਾ ਕਾਰਨ ਬਣ ਜਾਂਦੀਆਂ ਹਨ। ਇਨ੍ਹੀਂ ਦਿਨੀਂ ਇੱਕ ਕਿਤਾਬ ਵੀ ਆਪਣੀ ਕੀਮਤ ਕਾਰਨ ਪੂਰੀ ਦੁਨੀਆ ਵਿੱਚ ਕਾਫੀ ਸੁਰਖੀਆਂ ਬਟੋਰ ਰਹੀ ਹੈ। ਦਰਅਸਲ ਇਹ ਉਹ ਕਿਤਾਬ ਹੈ ਜਿਸ ਵਿੱਚ ਹੈਰੀ ਪੋਟਰ ਨਾਮ ਦੇ ਜਾਦੂਈ ਕਿਰਦਾਰ ਦਾ ਜ਼ਿਕਰ ਕੀਤਾ ਗਿਆ ਹੈ। ਮਸ਼ਹੂਰ ਹੈਰੀ ਪੋਟਰ ਕਿਤਾਬ ਦਾ ਇੱਕ ਐਡੀਸ਼ਨ $471,000 ਵਿੱਚ ਵਿੱਕਿਆ ਹੈ। ਭਾਰਤੀ ਮੁਦਰਾ ਦੇ ਅਨੁਸਾਰ, ਇਹ ਰਕਮ ਲਗਭਗ 3,56,62,942.50 ਰੁਪਏ ਹੈ।

ਇਕ ਜਾਣਕਾਰੀ ਮੁਤਾਬਕ ਹੈਰੀ ਪੌਟਰ ਦਾ ਪਹਿਲਾ ਵਰਜ਼ਨ ਅਮਰੀਕਾ ‘ਚ ਨਿਲਾਮੀ ਲਈ ਰੱਖਿਆ ਗਿਆ ਸੀ। ਜਦੋਂ ਇਸ ਕਿਤਾਬ ਦੀ ਕੀਮਤ 3.5 ਕਰੋੜ ਤੋਂ ਪਾਰ ਗਈ ਤਾਂ ਇੱਕ ਵੱਖਰਾ ਰਿਕਾਰਡ ਬਣ ਗਿਆ। ਨਵੇਂ ਰਿਕਾਰਡ ਅਨੁਸਾਰ ਇਹ ਵੀਹਵੀਂ ਸਦੀ ਦੀ ਸਭ ਤੋਂ ਮਹਿੰਗੀ ਵਿਕਣ ਵਾਲੀ ਪੁਸਤਕ ਹੈ। ਇਸ ਦਾ ਪਹਿਲਾ ਐਡੀਸ਼ਨ ਸਾਲ 1997 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਕਿਤਾਬ ਦੇ ਬ੍ਰਿਟਿਸ਼ ਐਡੀਸ਼ਨ ਦਾ ਨਾਮ “Harry Potter and the Philosopher’s Stone” ਹੈ।

ਇਹ ਬ੍ਰਿਟਿਸ਼ ਐਡੀਸ਼ਨ ਕਿਤਾਬ ਅਮਰੀਕਾ ਵਿੱਚ “Harry Potter and the Sorcerer’s Stone” ਵਜੋਂ ਛਾਪੀ ਗਈ ਸੀ। ਇਸ ਤੋਂ ਪਹਿਲਾਂ ਜਦੋਂ ਪਹਿਲਾ ਐਡੀਸ਼ਨ ਨਿਲਾਮੀ ਲਈ ਰੱਖਿਆ ਗਿਆ ਸੀ ਤਾਂ ਇਸਦੀ ਕੀਮਤ 1.1-1.4 ਕਰੋੜ ਦੇ ਕਰੀਬ ਸੀ। ਇਹ ਕਿਤਾਬ ਨੂੰ ਖਰੀਦਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਗਿਆ ਹੈ।

Exit mobile version