Site icon SMZ NEWS

ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ 100 ਸਾਲ ਪੂਰੇ ਹੋਣ ‘ਤੇ ਮੋਗਾ ਰੈਲੀ ਲਈ ਯੂਥ ਵਰਕਰਾਂ ਦਾ ਇਕ ਵੱਡਾ ਕਾਫਲਾ ਰਵਾਨਾ

ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ 100 ਸਾਲ ਪੂਰੇ ਹੋ ਚੁੱਕੇ ਹਨ। 100 ਸਾਲ ਪੂਰੇ ਹੋਣ ਪਾਰਟੀ ਵਲੋਂ ਸਦਭਾਵਨਾ ਦਿਵਸ ਮਨਾਉਂਦੇ ਹੋਏ ਮੰਗਲਵਾਰ ਨੂੰ ਮੋਗਾ ਵਿਖੇ ਇਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿਚ ਅਕਾਲੀ ਵਰਕਰ ਪੁੱਜ ਰਹੇ ਹਨ। ਇਸ ਦੇ ਚੱਲਦੇ ਹਲਕਾ ਲੰਬੀ ਤੋਂ ਜ਼ਿਲ੍ਹਾਂ ਯੂਥ ਪ੍ਰਧਾਨ ਅਕਾਸ਼ਦੀਪ ਸਿੰਘ ਮਿਡੂਖੇੜਾ ਦੀ ਅਗਵਾਈ ਵਿਚ ਸੋਮਵਾਰ ਸੈਕੜਿਆਂ ਦੇ ਰੂਪ ਵਿਚ ਯੂਥ ਵਰਕਰਾ ਦਾ ਕਾਫਲਾ ਲੰਬੀ ਦੇ ਗੁਰੂਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਬੱਸਾਂ ਰਾਹੀਂ ਜੈਕਾਰੇ ਲਾਉਂਦੇ ਹੋਏ ਮੋਗਾ ਲਈ ਰਿਵਾਨਾ ਹੋਏ।

ਇਸ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਜ਼ਿਲ੍ਹਾ ਯੂਥ ਪ੍ਰਧਾਨ ਅਕਾਸ਼ਦੀਪ ਸਿੰਘ ਮਿਡੂਖੇੜਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ 100 ਸਾਲ ਪੂਰੇ ਹੋਣ ਤੇ ਪਾਰਟੀ ਵਲੋਂ ਮੋਗਾ ਵਿਖੇ ਸਥਾਪਨਾ ਦਿਵਸ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਨੂੰ ਸਫਲ ਬਣਾਉਣ ਲਈ ਯੂਥ ਵਰਕਰਾ ਵਿਚ ਕਾਫੀ ਉਤਸ਼ਾਹ ਹੈ। ਅੱਜ ਹਲਕਾ ਲੰਬੀ ਤੋਂ ਸੈਕੜੇ ਯੂਥ ਵਰਕਰ ਅਰਦਾਸ ਕਰਕੇ ਪਰਮਾਤਮਾ ਦਾ ਅਸ਼ੀਰਵਾਦ ਲੈ ਕੇ ਬੱਸਾਂ ਰਾਹੀਂ ਰਵਾਨਾ ਹੋਏ ਹਨ। ਬਹੁਤੀਆਂ ਬੱਸਾਂ ਅਤੇ ਵਹੀਕਲ ਸਵੇਰੇ ਅਲੱਗ-ਅਲੱਗ ਪਿੰਡਾਂ ਤੋਂ ਕਾਫਲਿਆਂ ਦੇ ਰੂਪ ਵਿਚ ਰਵਾਨਾ ਹੋਣਗੇ। ਇਸ ਰੈਲੀ ਵਿਚ ਲੱਖਾਂ ਦੀ ਗਿਣਤੀ ਵਿਚ ਇਕੱਠ ਹੋਵੇਗਾ ਇਹ ਇਕ ਇਤੀਹਾਸਿਕ ਰੈਲੀ ਹੋਵੇਗੀ ਅਤੇ 2022 ਦੀਆ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਬਣਨੀ ਤਹਿ ਹੋਵੇਗਾ।

Exit mobile version