ਮਾਮਲਾ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੇ ਅਧੀਨ ਆਉਂਦੇ ਇਲਾਕਾ ਇਸਲਾਮਾਬਾਦ ਦਾ ਹੈ ਜਿਥੋਂ ਦੇ ਰਹਿਣ ਵਾਲੇ ਆਨੰਦ ਕਰਿਆਨਾ ਦੇ ਮਾਲਿਕ ਦੀ ਉਸਦੇ ਗੁਆਂਢੀ ਅੰਮ੍ਰਿਤਸਰ ਪੁਲਿਸ ਦੇ ਏ ਐਸ ਆਈ ਰਾਜੇਸ਼ ਉਹਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਿਸਦੇ ਚੱਲਦੇ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਦੇ ਏ ਡੀ ਸੀ ਪੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਾਮਲਾ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦੇ ਭਲੇ ਵਾਲੇ ਖ਼ੂਹ ਦਾ ਹੈ ਜਿਥੇ ਸੰਜੇ ਨਾਮ ਦਾ ਇਕ ਨੌਜਵਾਨ ਆਨੰਦ ਕਰਿਆਣਾ ਸਟੋਰ ਨਾਮ ‘ਤੇ ਦੁਕਾਨ ਚਲਾਉਂਦਾ ਸੀ ਜਿਸਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਉਸ ਦੀ ਉਸਦੇ ਗੁਆਂਢੀ ਏ ਐਸ ਆਈ ਰਾਜੇਸ਼ ਉਹਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਿਸਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇਸ ਸੰਬਧੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਏ ਐਸ ਆਈ ਰਾਜੇਸ਼ ਉਹਰੀ ਸੰਜੇ ਨੂੰ ਧਮਕੀਆਂ ਦਿੰਦਾ ਹੈ ਅਤੇ ਰਿਵਾਲਵਰ ਤਾਣ ਕੇ ਡਰਾਉਂਦਾ ਹੈ ਪਰ ਉਸਦੇ ਪਿਤਾ ਡੀ ਐਸ ਪੀ ਰਿਟਾਇਰ ਦੇ ਰਸ਼ੂਕ ਕਾਰਨ ਕੋਈ ਵੀ ਕਾਰਵਾਈ ਨਹੀਂ ਹੋਈ।