Crime newsIndian PoliticsNationNewsWorld

ਦਿੱਲੀ-NCR ‘ਚ ਇਨ੍ਹਾਂ ਵਾਹਨਾਂ ‘ਤੇ ਹੋਵੇਗਾ 10,000 ਰੁ. ਚਾਲਾਨ, ਪੜ੍ਹੋ ਪੂਰੀ ਖਬਰ

ਜੇਕਰ ਤੁਸੀਂ ਦਿੱਲੀ ਵਿੱਚ ਵਾਹਨ ਚਲਾ ਰਹੇ ਹੋ ਅਤੇ ਤੁਹਾਡੇ ਕੋਲ ਅਜੇ ਤੱਕ ਆਪਣੇ ਵਾਹਨ ਲਈ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (PUC) ਨਹੀਂ ਬਣਿਆ ਹੈ, ਤਾਂ ਤੁਹਾਡੀ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਬਿਨਾਂ PUC ਵਾਲੀਆਂ ਗੱਡੀਆਂ ‘ਤੇ ਹੁਣ 10,000 ਰੁਪਏ ਦਾ ਚਾਲਾਨ ਕੱਟਿਆ ਜਾਵੇਗਾ।

ਦਿੱਲੀ ਟਰਾਂਸਪੋਰਟ ਵਿਭਾਗ ਛੇਤੀ ਹੀ ਬਿਨਾਂ PUC ਸਰਟੀਫਿਕੇਟ ਵਾਲੇ ਲੋਕਾਂ ਦੇ ਖਿਲਾਫ ਮੁਹਿੰਮ ਤੇਜ਼ ਕਰਨ ਜਾ ਰਿਹਾ ਹੈ। PUC ਤੋਂ ਬਿਨਾਂ ਵਾਹਨਾਂ ਦਾ 10,000 ਰੁਪਏ ਦਾ ਚਾਲਾਨ ਕੀਤਾ ਜਾਵੇਗਾ। ਇਸ ਲਈ ਜੇ ਤੁਹਾਡੇ ਕੋਲ ਆਪਣੇ ਵਾਹਨ ਦਾ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਨਹੀਂ ਹੈ ਤਾਂ ਛੇਤੀ ਤੋਂ ਛੇਤੀ ਬਣਵਾ ਲਓ, ਨਹੀਂ ਤਾਂ 10,000 ਰੁਪਏ ਦਾ ਮੋਟਾ ਚਾਲਾਨ ਭਰਨਾ ਪਏਗਾ।

Nearly 4K challans in Delhi on Day 1 of new traffic rules

ਦਰਅਸਲ, ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਦਿੱਲੀ ਟਰਾਂਸਪੋਰਟ ਵਿਭਾਗ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਪੈਟਰੋਲ ਪੰਪਾਂ ‘ਤੇ ਪੀ.ਯੂ.ਸੀ. ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਪੈਟਰੋਲ ਪੰਪਾਂ ‘ਤੇ ਪੀ.ਯੂ.ਸੀ. ਤੋਂ ਬਿਨਾਂ ਪੈਟਰੋਲ ਭਰਨ ‘ਤੇ ਹੁਣ 10,000 ਰੁਪਏ ਦਾ ਚਾਲਾਨ ਕੱਟਿਆ ਜਾ ਰਿਹਾ ਹੈ।

ਇਸ ਦੇ ਲਈ ਟਰਾਂਸਪੋਰਟ ਵਿਭਾਗ ਨੇ ਸਿਵਲ ਡਿਫੈਂਸ ਵਲੰਟੀਅਰਾਂ ਦੀਆਂ ਟੀਮਾਂ ਪੈਟਰੋਲ ਪੰਪਾਂ ‘ਤੇ ਤਾਇਨਾਤ ਕਰ ਦਿੱਤੀਆਂ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਇਹ ਮੁਹਿੰਮ ਮੱਠੀ ਰਫਤਾਰ ਨਾਲ ਚੱਲ ਰਹੀ ਸੀ, ਇਸ ਨੂੰ ਫਿਰ ਤੋਂ ਤੇਜ਼ ਕੀਤਾ ਜਾ ਰਿਹਾ ਹੈ। ਇੱਥੇ ਦੱਸ ਦੇਈਏ ਕਿ ਬੀਤੀ 1 ਦਸੰਬਰ ਤੋਂ 6 ਦਸੰਬਰ ਤੱਕ ਇਨ੍ਹਾਂ ਵਾਹਨਾਂ ਦੇ ਕੇਸਾਂ ਵਿੱਚ 872 ਚਾਲਾਨ ਕੀਤੇ ਗਏ ਹਨ ਅਤੇ 85 ਲੱਖ 20 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ।

ਇਨ੍ਹਾਂ ਵਿੱਚੋਂ 1 ਦਸੰਬਰ ਨੂੰ 119, 2 ਦਸੰਬਰ ਨੂੰ 111, 3 ਦਸੰਬਰ ਨੂੰ 125, 4 ਦਸੰਬਰ ਨੂੰ 86, 5 ਦਸੰਬਰ ਨੂੰ 116 ਅਤੇ 6 ਦਸੰਬਰ ਨੂੰ 315 ਚਾਲਾਨ ਕੱਟੇ ਗਏ। ਇਸ ਤੋਂ ਪਹਿਲਾਂ ਸਤੰਬਰ ਤੋਂ ਨਵੰਬਰ ਤੱਕ 15 ਹਜ਼ਾਰ 538 ਚਾਲਾਨ ਕੀਤੇ ਗਏ ਸਨ। ਇਸ ਵਿੱਚ ਪੈਟਰੋਲ ਪੰਪਾਂ ‘ਤੇ ਚਲਾਏ ਜਾਣ ਵਾਲੇ ਸਪੈਸ਼ਲ ਡਰਾਈਵ ਦੇ 4089 ਚਾਲਾਨ ਵੀ ਸ਼ਾਮਲ ਹਨ। ਜੇ ਸਤੰਬਰ ਤੋਂ ਨਵੰਬਰ ਤੱਕ ਚਾਲਾਨ ‘ਤੇ ਲਗਾਏ ਗਏ ਜੁਰਮਾਨੇ ਦੀ ਗਿਣਤੀ ਕਰੀਏ ਤਾਂ ਇਹ ਜੁਰਮਾਨੇ ਦੀ ਰਕਮ 15 ਕਰੋੜ 53 ਲੱਖ 80 ਹਜ਼ਾਰ ਬਣਦੀ ਹੈ।

Comment here

Verified by MonsterInsights