Site icon SMZ NEWS

ਸਿੱਧੂ ਮੂਸੇਵਾਲਾ ਨੂੰ ਵਿਧਾਨ ਸਭਾ ਚੋਣ ਲੜਾਉਣ ਦੀ ਤਿਆਰੀ, CM ਚੰਨੀ ਨੇ ਕੀਤਾ ਵੱਡਾ ਐਲਾਨ

ਸਿੱਧੂ ਮੂਸੇਵਾਲਾ ਨੂੰ ਹਾਲ ਹੀ ਵਿੱਚ ਪਾਰਟੀ ‘ਚ ਸ਼ਾਮਲ ਕਰਨ ‘ਤੇ ਫਿਰ ਰਾਹੁਲ ਗਾਂਧੀ ਨਾਲ ਮਿਲਵਾਉਣ ਮਗਰੋਂ ਚੋਣ ਮੈਦਾਨ ਵਿੱਚ ਉਹ ਨਜ਼ਰ ਆਉਣ ਲੱਗੇ ਹਨ। ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਾਨਸਾ ਹਲਕੇ ਵਿੱਚ ਪਹੁੰਚੇ। ਸੀ.ਐੱਮ. ਚੰਨੀ ਨੇ ਮਾਨਸਾ ਜ਼ਿਲ੍ਹੇ ਦੇ ਹਰੇਕ ਹਲਕੇ ਲਈ 15-15 ਕਰੋੜ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਭੀਖੀ ਕਸਬੇ ਨੂੰ ਸਬ-ਡਿਵੀਜ਼ਨ ਦਾ ਦਰਜਾ ਦੇਣ, ਸਿਵਲ ਹਸਪਤਾਲ ਮਾਨਸਾ ਨੂੰ ਅਪਗ੍ਰੇਡ ਕਰਨ ਅਤੇ ਸਥਾਨਕ ਸਰਕਾਰੀ ਕਾਲਜ ਵਿੱਚ ਪੋਸਟ ਗ੍ਰੈਜੂਏਟ ਕੋਰਸ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।

ਇਸ ਮੌਕੇ ‘ਤੇ ਉਨ੍ਹਾਂ ਨਾਲ ਗਾਇਕ ਸਿੱਧੂ ਮੂਸੇਵਾਲਾ ਵੀ ਮੌਜੂਦ ਸਨ। ਹੁਣ ਇਹ ਪੂਰੀ ਚਰਚਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਚੋਣ ਲੜਾਈ ਜਾ ਸਕਦੀ ਹੈ। ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਟਿਕਟ ਮਿਲਣ ਦੀ ਸੰਭਾਵਨਾ ‘ਤੇ ਕਾਂਗਰਸ ਮਾਨਸਾ ਵਿੱਚ ਪਹਿਲਾਂ ਹੀ ਦੋ-ਫਾੜ ਹੋ ਚੁੱਕੀ ਹੈ।

ਸਿੱਧੂ ਮੂਸੇਵਾਲਾ ਦੀ ਕਾਂਗਰਸ ਵਿੱਚ ਐਂਟਰੀ ਪਿੱਛੋਂ ਮਾਨਸਾ ਦੇ ਟਕਸਾਲੀ ਕਾਂਗਰਸੀਆਂ ਨੇ ਹਾਈਕਮਾਨ ਨੂੰ ਧਮਕੀ ਦਿੱਤੀ ਸੀ ਕਿ ਜੇ ਮੂਸੇਵਾਲਾ ਨੂੰ ਇਥੋਂ ਟਿਕਟ ਦਿੱਤੀ ਤਾਂ ਉਹ ਆਪਣਾ ਅਜ਼ਾਦ ਉਮੀਦਵਾਰ ਖੜ੍ਹਾ ਕਰਨਗੇ ਤੇ ਪਿੰਡ ਵਿੱਚ ਕਿਸੇ ਨੂੰ ਵੜਣ ਨਹੀਂ ਦੇਣਗੇ। ਉਨ੍ਹਾਂ ਨੇ ਕਿਹਾ ਸੀ ਕਿ ਜੇ ਪਾਰਟੀ ਨੇ ਅਜਿਹਾ ਕੀਤਾ ਤਾਂ ਕਾਂਗਰਸ ਨੂੰ ਜਾਣ ਵਾਲੀ 20 ਹਜ਼ਾਰ ਵੋਟ ਅਸੀਂ ਬੀਬਾ ਗਾਗੋਵਾਲ ਨੂੰ ਦੇ ਕੇ ਜਿਤਾਵਾਂਗੇ।

ਦੱਸ ਦੇਈਏ ਕਿ ਹਾਲਾਂਕਿ ਪਾਰਟੀ ਨੇ ਮੂਸੇਵਾਲਾ ਦੀ ਟਿਕਟ ਫਾਈਨਲ ਨਹੀਂ ਕੀਤੀ ਹੈ ਪਰ ਚਰਚਾ ਹੈ ਕਿ ਉਹ ਮਾਨਸਾ ਤੋਂ ਚੋਣ ਲੜ ਸਕਦੇ ਹਨ।

Exit mobile version