Indian PoliticsNationNewsPunjab newsWorld

ਬੇਅਦਬੀ ਮਾਮਲਾ : ਡੇਰਾ ਪ੍ਰਬੰਧਕਾਂ ਤੋਂ SIT ਵੱਲੋਂ ਸਾਢੇ 4 ਘੰਟੇ ਕੀਤੀ ਗਈ ਪੁੱਛਗਿੱਛ

ਫਰੀਦਕੋਟ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਪੰਜਾਬ ਪੁਲਿਸ ਦੀ SIT ਨੇ ਡੇਢ ਘੰਟੇ ਤੱਕ ਡੇਰੇ ਦੇ ਵਾਈਸ ਚੇਅਰਮੈਨ ਡਾ.ਪੀ.ਆਰ.ਨੈਨ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਉਸ ਤੋਂ 125 ਸਵਾਲ ਪੁੱਛੇ ਜਾਣੇ ਸਨ, ਪਰ ਨੈਨ ਨੇ ਸਿਰਫ਼ 75 ਸਵਾਲਾਂ ਦੇ ਜਵਾਬ ਦਿੱਤੇ।

SIT interrogates camp
SIT interrogates camp

ਬਾਕੀ ਸਵਾਲਾਂ ‘ਤੇ ਡਾ. ਨੈਨ ਨੇ ਖਰਾਬ ਸਿਹਤ ਦਾ ਹਵਾਲਾ ਦਿੱਤਾ। ਇਸ ਤੋਂ ਬਾਅਦ ਐੱਸ.ਆਈ.ਟੀ. ਨੇ ਬਾਕੀ ਸਵਾਲਾਂ ਦੀ ਲਿਸਟ ਡਾ. ਨੈਨ ਅਤੇ ਉਨ੍ਹਾਂ ਦੇ ਵਕੀਲਾਂ ਦੇ ਪੈਨਲ ਨੂੰ ਸੌਂਪ ਦਿੱਤੀ। ਜਿਸ ‘ਚ ਉਨ੍ਹਾਂ ਨੂੰ 48 ਘੰਟਿਆਂ ‘ਚ ਜਵਾਬ ਦੇਣ ਲਈ ਕਿਹਾ ਗਿਆ ਹੈ। ਡੇਰਾ ਚੇਅਰਪਰਸਨ ਵਿਪਾਸਨਾ ਇੰਸਾਂ ਐਸਆਈਟੀ ਨੂੰ ਉੱਥੇ ਨਹੀਂ ਮਿਲੀ।ਐਸਆਈਟੀ ਦੇ ਮੁਖੀ ਆਈਜੀ ਐੱਸ.ਪੀ.ਐੱਸ ਪਰਮਾਰ ਨੇ ਕਿਹਾ ਕਿ ਉਹ ਇਸ ਜਾਂਚ ਤੋਂ ਸੰਤੁਸ਼ਟ ਨਹੀਂ ਹਨ।

ਐੱਸ.ਆਈ.ਟੀ. ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਵਿੱਚ ਐਸਐਸਪੀ ਮੁਖਵਿੰਦਰ ਭੁੱਲਰ, ਡੀਐਸਪੀ ਲਖਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਟੀਮ ਵਿੱਚ ਸ਼ਾਮਲ ਸਨ। ਇਸ ਤੋਂ ਪਹਿਲਾਂ ਟੀਮ ਰਾਮ ਰਹੀਮ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਵੀ ਪੁੱਛਗਿੱਛ ਕਰ ਚੁੱਕੀ ਹੈ। ਪੰਜਾਬ ਵਿੱਚ ਬੇਅਦਬੀ ਮਾਮਲੇ ਦੀ ਜਾਂਚ ਲਈ ਦੋ ਐਸਆਈਟੀ, ਸੀਬੀਆਈ ਅਤੇ ਰਣਜੀਤ ਸਿੰਘ ਕਮਿਸ਼ਨ ਤੋਂ ਬਾਅਦ ਇਹ ਪੰਜਵੀਂ ਵਾਰ ਜਾਂਚ ਹੋ ਰਹੀ ਹੈ।

ਕੁਝ ਦਿਨ ਪਹਿਲਾਂ SIT ਵੱਲੋਂ ਰੋਹਤਕ ਦੀ ਸੁਨਾਰੀਆ ਜੇਲ ਵਿੱਚ ਜਾ ਕੇ ਕੀਤੀ ਪੁੱਛਗਿੱਛ ਦੌਰਾਨ ਡੇਰਾ ਮੁਖੀ ਰਾਮ ਰਹੀਮ ਕਿਹਾ ਸੀ ਕਿ ਉਸਦਾ ਕੰਮ ਸਿਰਫ ਸਤਿਸੰਗ ਕਰਨਾ ਸੀ। ਡੇਰੇ ਦੀ ਆਮਦਨ ਤੋਂ ਲੈ ਕੇ ਜਾਇਦਾਦ ਤੱਕ ਹਰ ਤਰ੍ਹਾਂ ਦੇ ਕੰਮ ਬਾਰੇ ਡੇਰਾ ਪ੍ਰਬੰਧਕਾਂ ਨੂੰ ਹੀ ਪਤਾ ਹੋਵੇਗਾ।

Comment here

Verified by MonsterInsights