ਮਹਾਰਾਸ਼ਟਰ ਵਿੱਚ ਸ਼ੁੱਕਰਵਾਰ ਨੂੰ ‘ਓਮੀਕ੍ਰੋਨ’ ਦੇ 7 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਤੜਥੱਲੀ ਮਚ ਗਈ ਹੈ, ਇਨ੍ਹਾਂ ਵਿੱਚ ਇੱਕ ਤਿੰਨ ਸਾਲ ਦਾ ਬੱਚਾ ਵੀ ਸ਼ਾਮਲ ਹੈ। ਪਹਿਲੀ ਵਾਰ ਭਾਰਤ ਵਿੱਚ ਕਿਸੇ ਬੱਚੇ ਵਿੱਚ ‘ਓਮੀਕ੍ਰੋਨ’ ਦੀ ਲਾਗ ਦਾ ਮਾਮਲਾ ਸਾਹਮਣੇ ਆਇਆ ਹੈ।
ਇਨ੍ਹਾਂ ਵਿੱਚੋਂ ਤਿੰਨ ਮਾਮਲੇ ਮੁੰਬਈ ਵਿੱਚ, ਜਦਕਿ ਬਾਕੀ ਦੇ ਮਾਮਲੇ ਪਿੰਪਰੀ ਚਿੰਚਵਾੜ ਵਿੱਚ ਮਿਲੇ ਹਨ। ਸਰਕਾਰ ਨੇ ਕਿਹਾ ਹੈ ਕਿ ਹੁਣ ਤੱਕ ਸਾਹਮਣੇ ਆਏ ਸਾਰੇ ਨਵੇਂ ਮਾਮਲਿਆਂ ਵਿੱਚ ਮਾਮੂਲੀ ਲੱਛਣ ਪਾਏ ਗਏ ਹਨ। ਇਸ ਦੇ ਨਾਲ ਹੀ ਹੁਣ ਭਾਰਤ ਵਿੱਚ ‘ਓਮੀਕ੍ਰੋਨ’ ਦੇ 32 ਮਾਮਲੇ ਹੋ ਗਏ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਨਾਲ ਮਹਾਰਾਸ਼ਟਰ ਵਿੱਚ ਓਮੀਕ੍ਰੋਨ ਦੇ ਕੁੱਲ 17 ਮਾਮਲੇ ਸਾਹਮਣੇ ਆਏ ਹਨ।
ਮੁੰਬਈ ਵਿੱਚ ਮਿਲੇ ਤਿੰਨ ‘ਓਮੀਕ੍ਰੋਨ’ ਦੇ ਮਰੀਜ਼ 48 ਸਾਲ, 25 ਸਾਲ ਅਤੇ 37 ਸਾਲ ਦੇ ਹਨ। ਤਿੰਨੋਂ ਹਾਲ ਹੀ ਵਿੱਚ ਕ੍ਰਮਵਾਰ ਤਨਜ਼ਾਨੀਆ, ਬ੍ਰਿਟੇਨ ਅਤੇ ਦੱਖਣੀ ਅਫਰੀਕਾ ਤੋਂ ਵਾਪਸ ਆਏ ਸਨ। ਜਦੋਂ ਕਿ ਪਿੰਪਰੀ ਚਿੰਚਵਾੜ ਮਿਊਂਸਪਲ ਕਾਰਪੋਰੇਸ਼ਨ ਵਿੱਚ ਮਿਲੇ ਚਾਰ ਮਾਮਲੇ ਇੱਕ ‘ਓਮੀਕ੍ਰੋਨ’ ਸੰਕ੍ਰਮਿਤ ਨਾਈਜ਼ੀਰੀਅਨ ਔਰਤ ਦੇ ਸੰਪਰਕ ਵਿੱਚ ਆਏ ਸਨ।
Comment here