Site icon SMZ NEWS

CDS ਰਾਵਤ ਨਾਲ ਹੈਲੀਕਾਪਟਰ ਕ੍ਰੈਸ਼ ‘ਚ ਪੰਜਾਬ ਦੇ ਗੁਰਸੇਵਕ ਸਿੰਘ ਤੇ ਹਰਜਿੰਦਰ ਸਿੰਘ ਦਾ ਹੋਇਆ ਦੇਹਾਂਤ

ਭਾਰਤੀ ਫੌਜ ਦੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੂੰ ਲੈ ਕੇ ਜਾ ਰਿਹਾ ਹਵਾਈ ਫੌਜ ਦਾ ਹੈਲੀਕਾਪਟਰ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੂਨੂਰ ਨੇੜੇ ਹਾਦਸਾਗ੍ਰਸਤ ਹੋ ਗਿਆ। ਜਿਸ ਵਿੱਚ ਬ੍ਰਿਗੇਡੀਅਰ ਐਲਐਸ ਲਿੱਦਰ, ਲੈਫ਼ਟੀਨੈਂਟ ਕਰਨਲ ਹਰਜਿੰਦਰ ਸਿੰਘ, ਤਰਨ ਤਾਰਨ ਤੋਂ ਨਾਇਕ ਗੁਰਸੇਵਕ ਸਿੰਘ, ਨਾਇਕ ਜਤਿੰਦਰ, ਲਾਂਸ ਨਾਇਕ ਵਿਵੇਕ ਕੁਮਾਰ, ਲਾਂਸ ਨਾਇਕ ਬੀ ਸਾਈਂ ਤੇਜਾ ਅਤੇ ਹਵਲਦਾਰ ਸੱਤਪਾਲ ਵੀ ਸਵਾਰ ਸਨ।

ਜਨਰਲ ਬਿਪਿਨ ਰਾਵਤ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਸਨ। ਉਨ੍ਹਾਂ ਨੂੰ ਜਨਵਰੀ 2020 ਦੇਸ਼ ਦਾ ਪਹਿਲਾ ਚੀਫ਼ ਆਫ਼ ਡਿਫ਼ੈਸ ਸਟਾਫ਼ ਬਣਾਇਆ ਗਿਆ ਸੀ। ਘਟਨਾ ਸਥਾਨ ਉੱਤੇ ਪੁੱਜੇ ਤਾਮਿਲਨਾਡੂ ਦੇ ਜੰਗਲਾਤ ਮੰਤਰੀ ਮੁਤਾਬਕ ਇਸ ਹੈਲੀਕਾਪਟਰ ਵਿਚ 14 ਜਣੇ ਸਵਾਰ ਸਨ, ਜਿਨ੍ਹਾਂ ਵਿਚ ਫੌਜ ਦੇ ਕਈ ਸੀਨੀਅਰ ਅਧਿਕਾਰੀ ਸ਼ਾਮਲ ਸਨ।

Exit mobile version