ਕੈਨੇਡਾ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਗੁਰਬਖ਼ਸ਼ ਸਿੰਘ ਮੱਲ੍ਹੀ ਦੇ ਨਾਂ ‘ਤੇ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ ਇਥੇ ਬਰੈਂਪਟਨ ਦੇ ਇੱਕ ਪਾਰਕ ਦਾ ਨਾਂ ਗੁਰਬਖਸ਼ ਸਿੰਘ ਮੱਲ੍ਹੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਗੁਰਬਖਸ਼ ਸਿੰਘ ਦਾ ਜਨਮ ਪੰਜਾਬ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਚੁੱਘਾ ਦਾ ਹੈ। ਕੈਨੇਡਾ ਵਿੱਚ ਉਨ੍ਹਾਂ ਨੂੰ ਅਜਿਹਾ ਮਾਣ ਮਿਲਣ ‘ਤੇ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।
ਉਨ੍ਹਾਂ ਦੇ ਨਾਂ ‘ਤੇ ਬਣਾਏ ਗਏ ਪਾਰਕ ਦਾ ਉਦਘਾਟਨ ਬੀਤੇ ਦਿਨ 7 ਦਸੰਬਰ ਨੂੰ ਕੀਤਾ ਗਿਆ ਸੀ। ਮੱਲ੍ਹੀ ਦੀਆਂ ਪ੍ਰਾਪਤੀਆਂ ਨਾਲ ਸਾਰੇ ਸੰਸਦ ਮੈਂਬਰਾਂ ਲਈ ਓਟਾਵਾ ਜਾਣ ਦਾ ਰਾਹ ਪੱਧਰਾ ਹੋਇਆ ਹੈ। ਮੱਲ੍ਹੀ 6 ਵਾਰ ਕੈਨੇਡਾ ਦੀ ਸੰਘੀ ਪਾਰਲੀਮੈਂਟ ਲਈ ਚੁਣੇ ਗਏ ਸੰਸਦ ਮੈਂਬਰ ਰਹੇ ਹਨ। ਇਸ ਮੌਕੇ ਸਮੁੱਚੇ ਮੱਲ੍ਹੀ ਪਰਿਵਾਰ ਨੂੰ ਸਮੂਹ ਭਾਈਚਾਰੇ ਵੱਲੋਂ ਵਧਾਈ ਦਿੱਤੀ ਗਈ।
ਇਸ ਮੌਕੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਪ੍ਰੋਵਿੰਸ਼ੀਅਲ ਲਿਬਰਲ ਲੀਡਰ ਡੇਲ ਡੁਕਾ, ਬਰੈਂਪਟਨ ਤੋਂ ਐੱਮ.ਪੀ.ਪੀ. ਉਮੀਦਵਾਰ ਹਰਿੰਦਰ ਮੱਲ੍ਹੀ, ਵਿੰਡਸਰ ਐਸੈਕਸ ਤੋਂ ਐੱਮ.ਪੀ.ਪੀ. ਉਮੀਦਵਾਰ ਮਨਪ੍ਰੀਤ ਬਰਾੜ, ਬਰੈਂਪਟਨ ਦੇ ਖੇਤਰੀ ਕੌਂਸਲਰ ਗੁਰਪ੍ਰੀਤ ਢਿੱਲੋਂ, ਸਿਟੀ ਕੌਂਸਲਰ ਹਰਕੀਰਤ ਸਿੰਘ, ਸਾਬਕਾ ਸਿਟੀ ਕੌਂਸਲਰ ਵਿੱਕੀ ਢਿੱਲੋਂ ਅਤੇ ਵਿੰਡਸ ਤੋਂ ਕੌਂਸਲਰ ਜੀਵਨ ਗਿੱਲ ਮੌਜੂਦ ਸਨ।