Site icon SMZ NEWS

CM ਚੰਨੀ ‘ਤੇ ਹਮਲਾ ਬੋਲਣ ਮਰਗੋਂ ਕੇਜਰੀਵਾਲ ਨੇ ਪੰਜਾਬ ਦੇ ਐੱਸ. ਸੀ. ਭਾਈਚਾਰੇ ਲਈ ਕੀਤੇ 5 ਵੱਡੇ ਐਲਾਨ

ਪੰਜਾਬ ਦੌਰੇ ‘ਤੇ ਪਹੁੰਚੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਸ਼ਿਆਰਪੁਰ ‘ਚ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸੀਐਮ ਚੰਨੀ ਆਪਣੇ ਆਪ ਨੂੰ ਐਸਸੀ ਭਾਈਚਾਰਾ ਦੱਸ ਕੇ ਵੋਟਾਂ ਮੰਗਣ ਦੀ ਰਾਜਨੀਤੀ ਕਰ ਰਿਹਾ ਹੈ।

ਮੈਂ SC ਭਾਈਚਾਰਾ ਨਹੀਂ ਸਗੋਂ ਤੁਹਾਡਾ ਪੁੱਤਰ-ਭਰਾ ਹਾਂ। ਪੰਜਾਬ ਵਿੱਚ ਐਸਸੀ ਭਾਈਚਾਰੇ ਨੂੰ 5 ਗਾਰੰਟੀ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਵਿੱਚ ਸੁਧਾਰ ਨਹੀਂ ਕਰਨਾ ਚਾਹੁੰਦੀ। ਜੇਕਰ ਕਾਂਗਰਸ ਸੱਤਾ ਵਿੱਚ ਆਈ ਤਾਂ ਇਹ ਸਕੂਲ ਇਸੇ ਤਰ੍ਹਾਂ ਬਰਬਾਦ ਹੋ ਜਾਣਗੇ। ਪਰ ਉਹ ਹਰ ਬੱਚੇ ਨੂੰ ਸਿੱਖਿਆ ਦੇਣਗੇ। CM ਨੇ 5-5 ਮਰਲੇ ਦੇ ਪਲਾਟ ਲਈ ਫਾਰਮ ਭਰਿਆ ਪਰ ਕਿਸੇ ਨੂੰ ਨਹੀਂ ਦਿੱਤਾ। ਚੰਨੀ ਚੋਣਾਂ ਤੋਂ ਪਹਿਲਾਂ ਪਲਾਟ ਦੇਣ ਨਹੀਂ ਤਾਂ ਸਾਡੀ ਸਰਕਾਰ ਦੇਵੇਗੀ।ਕੇਜਰੀਵਾਲ ਨੇ ਕਿਹਾ ਕਿ ਐਸਸੀ ਭਾਈਚਾਰੇ ਦੇ ਬੱਚਿਆਂ ਨੂੰ ਚੰਗੀ ਅਤੇ ਮੁਫਤ ਸਿੱਖਿਆ ਦੇਣਗੇ। ਜੇਕਰ ਕੋਈ ਕੋਚਿੰਗ ਲੈਣਾ ਚਾਹੁੰਦਾ ਹੈ ਤਾਂ ਉਸ ਦੀ ਫੀਸ ਪੰਜਾਬ ਸਰਕਾਰ ਅਦਾ ਕਰੇਗੀ। ਉਸ ਨੇ ਦਿੱਲੀ ‘ਚ ਅਜਿਹਾ ਕੀਤਾ ਹੈ। ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦਾ ਖਰਚਾ ਸਰਕਾਰ ਦੇਵੇਗੀ। ਜੇਕਰ ਪਰਿਵਾਰ ਦਾ ਕੋਈ ਵੀ ਵਿਅਕਤੀ ਬੀਮਾਰ ਹੋ ਜਾਂਦਾ ਹੈ ਤਾਂ ਕੈਂਸਰ ਵਰਗੀ ਬੀਮਾਰੀ ਦੇ ਇਲਾਜ ਦਾ ਖਰਚਾ ਵੀ ਸਰਕਾਰ ਹੀ ਉਠਾਉਂਦੀ ਹੈ। ਇਸ ਤੋਂ ਇਲਾਵਾ ਹਰ ਔਰਤ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।

Exit mobile version