Site icon SMZ NEWS

ਸੁਖਬੀਰ ਬਾਦਲ ਵੱਲੋਂ ਵਿਦਿਆਰਥੀ ਵਿੰਗ SOI ਦੇ ਜਥੇਬੰਦਕ ਢਾਂਚੇ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਦਿਆਰਥੀ ਵਿੰਗ ਐੱਸ.ਓ.ਆਈ. ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ।

Organizational Structure Of Student

ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀ ਆਗੂਆਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਲੁਧਿਆਣਾ ਦੱਖਣੀ ਦੇ ਜੀਵਨ ਸ਼ੇਖਾ, ਲੁਧਿਆਣਾ ਪੱਛਮੀ ਦੇ ਜਸਵਿੰਦਰ ਸਿੰਘ ਜੀਵਨ, ਆਦਮਪੁਰ ਦੇ ਗੁਰਨੂਰ ਸਿੰਘ ਖਹਿਰਾ ਸ਼ਾਮਲ ਹਨ।ਐੱਸ.ਓ.ਆਈ. ਦੇ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਵਿਦਿਆਰਥੀ ਆਗੂਆਂ ਵਿੱਚ ਹਰਪ੍ਰੀਤ ਸਿੰਘ ਲਵਲੀ ਜਲੰਧਰ ਉੱਤਰੀ, ਨਵਦੀਪ ਸਿੰਘ ਗਗਨ ਬਰਨਾਲਾ, ਸੰਦੀਪ ਸਿੰਘ ਧਾਲੀਵਾਲ ਜਗਰਾਓਂ ਸ਼ਾਮਲ ਹਨ। ਇਸੇ ਤਰ੍ਹਾਂ ਜਿਨ੍ਹਾਂ ਆਗੂਆਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਪ੍ਰਭਾ ਰਾਮਗੜ੍ਹੀਆ ਜਲੰਧਰ ਉੱਤਰੀ, ਅਵਤਾਰ ਸਿੰਘ ਜਾਗਲ ਬਰਨਾਲਾ ਸ਼ਾਮਲ ਹਨ।

Exit mobile version