Site icon SMZ NEWS

PM ਮੋਦੀ ਨੂੰ ਮਿਲੇ ਵਲਾਦੀਮੀਰ ਪੁਤਿਨ, ਕਿਹਾ- ‘ਭਾਰਤ ਸਾਡਾ ਦੋਸਤ ਤੇ ਇਕ ਉਭਰ ਰਹੀ ਸ਼ਕਤੀ’

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਹੈਦਰਾਬਾਦ ਹਾਊਸ ‘ਚ ਹੋਈ ਹੈ। ਇਸ ਦੌਰਾਨ ਵਾਲਦੀਮੀਰ ਪੁਤਿਨ ਨੇ ਕਿਹਾ ਕਿ ਭਾਰਤ ਸਾਡਾ ਲੰਮੇ ਸਮੇਂ ਦਾ ਦੋਸਤ ਹੈ ਅਤੇ ਅਸੀਂ ਇਸ ਨੂੰ ਇਕ ਉਭਰਦੀ ਤਾਕਤ ਵਜੋਂ ਵੇਖਦੇ ਹਾਂ।

pm modi met russian president vladimir putin

ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਦੇ ਸਬੰਧ ਹੁਣ ਤੱਕ ਦੇ ਸਭ ਤੋਂ ਮਜ਼ਬੂਤ ​​ਦੌਰ ਵਿੱਚ ਹਨ। ਦੋ ਸਾਲਾਂ ਬਾਅਦ ਦੋਵਾਂ ਦੇਸ਼ਾਂ ਦੇ ਮੁਖੀਆਂ ਵਿਚਾਲੇ ਇਹ ਸਿੱਧੀ ਮੁਲਾਕਾਤ ਹੋ ਰਹੀ ਹੈ। ਪੀਐਮ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਪੁਰਾਣਾ ਸਹਿਯੋਗ ਰਿਹਾ ਹੈ। ਪੀਐਮ ਮੋਦੀ ਨੇ ਕਿਹਾ, ਪਿਛਲੇ ਕੁੱਝ ਦਹਾਕਿਆਂ ਵਿੱਚ ਦੁਨੀਆ ਵਿੱਚ ਕਈ ਬੁਨਿਆਦੀ ਬਦਲਾਅ ਹੋਏ ਹਨ। ਇਸ ਦੇ ਨਾਲ ਹੀ ਕਈ ਭੂ-ਰਾਜਨੀਤਿਕ ਸਮੀਕਰਨ ਉਭਰ ਕੇ ਸਾਹਮਣੇ ਆਏ ਹਨ ਪਰ ਇਸ ਦੌਰਾਨ ਭਾਰਤ ਅਤੇ ਰੂਸ ਦੀ ਦੋਸਤੀ ਕਾਇਮ ਹੈ। ਹਾਲਾਂਕਿ, ਕੋਰੋਨਾ ਦੇ ਦੌਰ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਸਾਲਾਨਾ ਸਿਖਰ ਸੰਮੇਲਨ ਨਹੀਂ ਹੋ ਸਕਿਆ।

ਪੀਐਮ ਮੋਦੀ ਅਤੇ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਤੋਂ ਪਹਿਲਾਂ ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਅਤੇ ਵਿਦੇਸ਼ ਮੰਤਰੀਆਂ ਵਿਚਾਲੇ ਬੈਠਕ ਵੀ ਹੋਈ ਹੈ। ਦੋ ਸਾਲ ਬਾਅਦ ਪੀਐਮ ਮੋਦੀ ਅਤੇ ਵਲਾਦੀਮੀਰ ਪੁਤਿਨ ਦੀ ਆਹਮੋ-ਸਾਹਮਣੀ ਮੁਲਾਕਾਤ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਦੌਰੇ ਦੌਰਾਨ ਕਈ ਮਹੱਤਵਪੂਰਨ ਰੱਖਿਆ ਸਮਝੌਤਿਆਂ ‘ਤੇ ਦਸਤਖਤ ਕੀਤੇ ਜਾ ਸਕਦੇ ਹਨ। ਕੁੱਝ ਸਮਾਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਹੋਏ ਐੱਸ-400 ਮਿਜ਼ਾਈਲ ਡਿਫੈਂਸ ਸਿਸਟਮ ਸਮਝੌਤੇ ਦੀ ਕਾਫੀ ਚਰਚਾ ਹੋਈ ਹੈ। ਅਮਰੀਕਾ ਨੇ ਇਸ ਸਮਝੌਤੇ ਨੂੰ ਲੈ ਕੇ ਭਾਰਤ ‘ਤੇ ਪਾਬੰਦੀਆਂ ਲਗਾਉਣ ਦੀ ਚਿਤਾਵਨੀ ਦਿੱਤੀ ਸੀ। ਹਾਲਾਂਕਿ ਭਾਰਤ ਇਸ ਤੋਂ ਪਿੱਛੇ ਨਹੀਂ ਹਟਿਆ।

Exit mobile version