Site icon SMZ NEWS

ਸ਼੍ਰੋਮਣੀ ਅਕਾਲੀ ਦਲ ਦਾ 100ਵਾਂ ਸਥਾਪਨਾ ਦਿਵਸ 14 ਦਸੰਬਰ ਨੂੰ ਮੋਗਾ ਦੇ ਪਿੰਡ ਕਿੱਲੀ ਚਾਲਾ ਵਿਖੇ ਮਨਾਇਆ ਜਾਵੇਗਾ

14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋਣ ‘ਤੇ ਅਕਾਲੀ ਦਲ ਵੱਲੋਂ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਇਹ ਸਮਾਗਮ ਚੋਣ ਰੈਲੀ ਦੇ ਰੂਪ ‘ਚ ਵੀ ਹੋਵੇਗਾ। ਸੁਖਬੀਰ ਬਾਦਲ ਸਮਾਗਮ ਵਾਲੀ ਥਾਂ ਦਾ ਜਾਇਜ਼ਾ ਲੈਣ ਮੋਗਾ ਪੁੱਜੇ ਸਨ। ਕੀਤੀ ਜਾਣ ਵਾਲੀ ਇਸ ਰੈਲੀ ਦੇ ਸੰਬੋਧਨ ‘ਚ ਕਿਹਾ ਕਿ ਇਸ ਵਾਰ ਅਕਾਲੀ ਦਲ ਦੀ ਪੂਰੀ ਲਹਿਰ ਹੈ ਅਤੇ ਇਸ ‘ਚ ਅਕਾਲੀ ਦਲ ਨੂੰ 80 ਸੀਟਾਂ ਮਿਲਣਗੀਆਂ। 100 ਸੀਟਾਂ ਤੱਕ ਪਹੁੰਚਾਉਣ ਲਈ ਵਰਕਰਾਂ ਨੂੰ ਕਿਹਾ ਕਿ ਇਸ ਰੈਲੀ ਵਿੱਚ ਘੱਟੋ-ਘੱਟ 5 ਲੱਖ ਲੋਕ ਪਹੁੰਚਣ, ਉਨ੍ਹਾਂ ਯੂਥ ਅਕਾਲੀ ਦਲ ਅਤੇ ਸੋਈ ਦੇ ਪ੍ਰਧਾਨਾਂ ਨੂੰ ਕਿਹਾ ਕਿ ਉਹ ਹਰ ਪਾਸਿਓਂ ਲੋਕਾਂ ਨੂੰ ਇਕੱਠਾ ਕਰਕੇ ਲਿਆਉਣ।

Exit mobile version