Site icon SMZ NEWS

ਕਿਸਾਨ ਅੰਦੋਲਨ ਦੀ ਯਾਦਗਾਰ ਸਥਾਪਤ ਕਰਨ ਲਈ ਬਰਜਿੰਦਰ ਹੁਸੈਨਪੁਰ ਨੇ ਜ਼ਮੀਨ ਦੇਣ ਦੀ ਕੀਤੀ ਪੇਸ਼ਕਸ

ਨਰੋਆ ਪੰਜਾਬ ਸੰਸਥਾ ਦੇ ਸਰਪ੍ਰਸਤ ਬਰਜਿੰਦਰ ਸਿੰਘ ਹੁਸੈਨਪੁਰ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਿਸਾਨ ਅੰਦੋਲਨ ਦੇ ਸੰਘਰਸ਼ ਅਤੇ ਇਸ ਦੌਰਾਨ ਸ਼ਹੀਦ ਹੋਏ ਕਿਸਾਨਾਂ-ਮਜ਼ਦੂਰਾਂ ਨੂੰ ਸਮਰਪਿਤ ਯਾਦਗਾਰ ਬਣਾਈ ਜਾਵੇ ਤੇ ਜੇ ਇਹ ਯਾਦਗਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਬਣਾਈ ਜਾਂਦੀ ਹੈ ਤਾਂ ਯਾਦਗਾਰ ਲਈ ਜ਼ਮੀਨ ਉਹ ਸੇਵਾ ਦੇ ਰੂਪ ਵਿੱਚ ਦੇ ਦੇਣਗੇ। ਸ੍ਰੀ ਹੁਸੈਨਪੁਰ ਨੇ ਪੱਤਰ ਵਿੱਚ ਲਿਖਿਆ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਚੱਲ ਰਿਹਾ ਸੰਘਰਸ਼ ਪੂਰੀ ਦੁਨੀਆਂ ਵਿੱਚ ਆਪਣੀ ਪਛਾਣ ਸਥਾਪਤ ਕਰ ਗਿਆ ਹੈ, ਜਿਸ ਨੂੰ ਸਫ਼ਲ ਬਣਾਉਣ ਲਈ ਸੱਤ ਸੌ ਤੋਂ ਵੱਧ ਕਿਸਾਨਾਂ ਤੇ ਮਜ਼ਦੂਰਾਂ ਨੇ ਸ਼ਹੀਦੀਆਂ ਦਿੱਤੀਆਂ ਹਨ। ਇਸ ਮਹਾਨ ਸੰਘਰਸ਼ ਤੇ ਇਨ੍ਹਾਂ ਕੁਰਬਾਨੀਆਂ ਨੂੰ ਯਾਦ ਰੱਖਣ ਹਿਤ ਇੱਕ ਵਿਲੱਖਣ ਤੇ ਵਿਸ਼ਵ ਪੱਧਰੀ ਯਾਦਗਾਰ ਬਣਾਉਣ ਦੀ ਲੋੜ ਹੈ, ਜਿਸ ਤੋਂ ਨਾ ਸਿਰਫ਼ ਪੰਜਾਬ ਜਾਂ ਭਾਰਤ,ਸਗੋਂ ਪੂਰੀ ਦੁਨੀਆਂ ਦੇ ਲੋਕ ਪ੍ਰੇਰਨਾ ਲੈ ਸਕਣ।

Offer of land to establish

ਸ੍ਰੀ ਹੁਸੈਨਪੁਰ ਨੇ ਸੁਝਾਅ ਦਿੱਤਾ ਕਿ ਇਸ ਯਾਦਗਾਰ ਵਿੱਚ ਕਿਸਾਨ ਸੰਘਰਸ਼ ਦੇ ਹਰ ਪਹਿਲੂ ਨੂੰ ਚਿੱਤਰਕਾਰੀ, ਕਿਤਾਬੀ ਤੇ ਡਿਜੀਟਲ ਰੂਪ ਵਿੱਚ ਪੇਸ਼ ਕਰ ਕੇ ਸੰਭਾਲਿਆ ਜਾਵੇ, ਦੇਸ਼ ਦੇ ਹਰ ਪਿੰਡ ਤੋਂ ਮਿੱਟੀ ਤੇ ਹੋਰ ਸਾਮਾਨ ਲਿਆ ਕੇ ਵਰਤਿਆ ਜਾਵੇ ਤਾਂ ਜੋ ਕਿਸਾਨ-ਮਜ਼ਦੂਰ ਏਕਤਾ ਦੀ ਸਦੀਵੀ ਸਾਂਝ ਦਾ ਪ੍ਰਗਟਾਵਾ ਹੋ ਸਕੇ ਤੇ ਇਸ ਕੰਮ ਵਿੱਚ ਮੁਹਰੈਲ ਭੂਮਿਕਾ ਨਿਭਾਉਣ ਵਾਲਿਆਂ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇ।

Exit mobile version