ਬੀਤੇ ਦਿਨ ਪੰਜਾਬ ਦੇ ਸਕੂਲਾਂ ਦੇ ਦੌਰੇ ‘ਤੇ ਗਏ ਮਨੀਸ਼ ਸਿਸੋਦੀਆ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਇਕ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸਕੂਲ ‘ਚ ਬਾਹਰਲੇ ਕਿਸੇ ਵੀ ਵਿਅਕਤੀ ਨੂੰ ਅੰਦਰ ਨਾ ਆਉਣ ਦੇ ਹੁਕਮ ਦੇ ਕੇ ਗੇਟ ਬੰਦ ਕਰਵਾ ਦਿੱਤੇ।
ਸਿਸੋਦੀਆ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਚੰਨੀ ਦੇ ਨਾਨਕੇ ਪਿੰਡ ਮਕੜੋਨਾ ਕਲਾਂ ਸਣੇ ਕੁਝ ਹੋਰਨਾਂ ਸਕੂਲਾਂ ਦਾ ਦੌਰਾ ਕੀਤਾ। ਜਦੋਂਕਿ ਸਿਸੋਦੀਆ ਦੇ ਜ਼ਿਲ੍ਹਾ ਰੂਪਨਗਰ ਦੇ ਦੌਰੇ ਦੀ ਭਿਣਕ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਪਈ ਤਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਤੁਰੰਤ ਸਮੂਹ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਮੋਬਾਈਲਾਂ ‘ਤੇ ਆਡੀਓ ਮੈਸੇਜ ਭੇਜ ਕੇ ਹਦਾਇਤ ਕੀਤੀ ਕਿ ਕਿਸੇ ਵੀ ਬਾਹਰਲੇ ਬੰਦੇ ਨੂੰ ਸਕੂਲ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ ਅਤੇ ਸਕੂਲਾਂ ਦੇ ਗੇਟ ਬੰਦ ਰੱਖੇ ਜਾਣ। ਉਨ੍ਹਾਂ ਹਦਾਇਤ ਕੀਤੀ ਕਿ ਜੇਕਰ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਵੀ ਆਉਂਦਾ ਹੈ ਤਾਂ ਉਸ ਦਾ ਸ਼ਨਾਖ਼ਤੀ ਕਾਰਡ ਵੇਖ ਕੇ ਹੀ ਅੰਦਰ ਦਾਖਲ ਹੋਣ ਦਿੱਤਾ ਜਾਵੇ।
Comment here