Site icon SMZ NEWS

ਸਿੱਖ ਖਿਡਾਰੀ ਵਜੀਰ ਸਿੰਘ ਨੇ ਯੂ.ਪੀ ਬਨਾਰਸ ‘ਚ ਹੋਈਆਂ ਨੈਸ਼ਨਲ ਖੇਡਾਂ ਵਿਚ ਜਿੱਤਿਆ ਗੋਲਡ ਮੈਡਲ

ਸਿੱਖ ਨੌਜਵਾਨ ਹਰ ਸਥਾਨ ਤੇ ਆਪਣੇ ਹੁਨਰ ਦਿਖਾਉਣ ਚ ਪਿਛੇ ਨਹੀਂ ਹੁੰਦਾ। ਜਿਸ ਦੇ ਚਲਦਿਆਂ ਸਬਡਵੀਜ਼ਨ ਤਪਾ ਮੰਡੀ ਦੇ ਪਿੰਡ ਸਹਿਣਾ ਦਾ ਸਿੱਖ ਨੌਜਵਾਨ ਵਜ਼ੀਰ ਸਿੰਘ ਨੇ ਯੂ.ਪੀ ਦੇ ਬਨਾਰਸ ਵਿੱਚ ਹੋਈਆਂ ਨੈਸ਼ਨਲ ਖੇਡਾਂ ਵਿੱਚੋਂ “ਪੋਲ ਵਲਟ” ਖੇਡ ਵਿੱਚੋਂ 27 ਰਾਜਾਂ ਦੇ ਖਿਡਾਰੀਆਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਤੇ ਕਬਜ਼ਾ ਕੀਤਾ ਹੈ। ਖੁਸ਼ੀ ਵਿੱਚ ਪਰਿਵਾਰਕ ਮੈਂਬਰਾਂ,ਪਿੰਡ ਪੰਚਾਇਤਾਂ, ਕਲੱਬਾ,ਸਮਾਜ ਸੇਵੀਆਂ, ਰਾਜਨੀਤਿਕ ਪਾਰਟੀਆਂ ਤੋਂ ਇਲਾਵਾ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੇ ਗੋਲਡ ਮੈਡਲ ਜੇਤੂ ਵਜ਼ੀਰ ਸਿੰਘ ਦਾ ਸਹਿਣਾ ਪੁੱਜਣ ਤੇ ਢੋਲ ਧਮੱਕੇ ਅਤੇ ਗਲਾਂ ਵਿੱਚ ਹਾਰ ਪਾ ਕੇ ਕਾਫ਼ਲੇ ਰਾਹੀਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਗੋਲਡ ਮੈਡਲ ਜੇਤੂ ਵਜ਼ੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਬਚਪਨ ਵਿੱਚ ਹੀ ਕਬੱਡੀ, ਵਾਲੀਬਾਲ, ਫੁੱਟਬਾਲ ਤੋਂ ਇਲਾਵਾ ਉਹ ਹਰ ਇੱਕ ਖੇਡਾਂ ਵਿੱਚ ਭਾਗ ਲੈਂਦਾ ਸੀ। ਪਰਿਵਾਰ ਨੇ ਵੀ ਉਸ ਦੀ ਬਹੁਤ ਮਦਦ ਕੀਤੀ ਹੈ। ਹੁਣ ਪਿੰਡ ਖੇਡ ਗਰਾਊਂਡ ਵਿਚ ਵੀ ਬੱਚਿਆਂ ਨੂੰ ਵੀ ਖੇਡਾਂ ਰਾਹੀਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ।

Sikh athlete Wazir Singh

ਵਜ਼ੀਰ ਸਿੰਘ ਨੇ ਦੱਸਿਆ ਕਿ ਰਾਜ ਪੱਧਰੀ ਖੇਡਾਂ ਮਸਤੂਆਣਾ ਸਾਹਿਬ ਵਿਖੇ 22/23 ਅਕਤੂਬਰ ਨੂੰ ਹੋਈਆਂ ਸਨ। ਜਿਸ ਵਿੱਚ ਉਸ ਨੇ 100 ਮੀਟਰ ਰੇਸ ਅਤੇ ਪੋਲ ਬਲੰਟ ਵਿਚ ਹਿੱਸਾ ਲੀਤਾ ਸੀ। ਜਿਸ ਵਿੱਚੋਂ ਉਸ ਨੇ ਜਿੱਤ ਹਾਸਲ ਕਰਕੇ ਉਹਦੀ ਸਲੈਕਸ਼ਨ ਯੂ.ਪੀ ਦੇ ਬਨਾਰਸ ਵਿਚ ਹੋ ਰਹੀਆਂ ਨੈਸ਼ਨਲ ਪੱਧਰ ਦੀਆਂ ਖੇਡਾਂ ਵਿੱਚ ਹੋਈ। ਪਰ ਲੱਤ ਚ ਫਰੈਕਚਰ ਹੋਣ ਕਾਰਨ ਉਸ ਨੂੰ ਸਿਰਫ਼ ਬਨਾਰਸ ਦੀਆਂ ਚੱਲ ਰਹੀਆਂ ਖੇਡਾਂ ਵਿੱਚ “ਪੋਲ ਬਲੰਟ” ਵਿਚ ਵੀ ਹਿੱਸਾ ਲੈਣਾ ਪਿਆ.ਜਿਸ ਵਿੱਚ ਉਸ ਨੇ ਦੇਸ਼ ਤੋ ਆਏ 27 ਰਾਜਾਂ ਦੇ ਖਿਡਾਰੀਆਂ ਨੂੰ ਪਛਾੜਦੇ ਹੋਏ। ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਸ ਨੂੰ ਸਿੱਖ ਹੋਣ ਦਾ ਜਿੱਥੇ ਮਾਣ ਮਹਿਸੂਸ ਹੋ ਰਿਹਾ ਹੈ। ਉਥੇ ਖੇਡਾਂ ਵਿੱਚ ਜਿੱਤੇ ਗੋਲਡ ਮੈਡਲ ਰਾਹੀਂ ਵੀ ਉਹ ਬਹੁਤ ਖ਼ੁਸ਼ ਹੈ।

Sikh athlete Wazir Singh

ਗੋਲਡ ਮੈਡਲ ਜੇਤੂ ਵਜ਼ੀਰ ਸਿੰਘ ਨੇ ਨੌਜਵਾਨਾਂ ਨੂੰ ਚੰਗਾ ਸੁਨੇਹਾ ਦਿੰਦੇ ਕਿਹਾ ਕਿ ਸਾਨੂੰ ਭੈੜੇ ਕੰਮਾਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰਫੁੱਲਤ ਹੋਣਾ ਚਾਹੀਦਾ ਹੈ ਅਤੇ ਖੇਡ ਗਰਾਊਂਡਾਂ ਵਿੱਚ ਆਪਣੀ ਕਿਸਮਤ ਅਜ਼ਮਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ.ਭਰਵੇਂ ਸਵਾਗਤ ਨੂੰ ਲੈ ਕੇ ਉਨ੍ਹਾਂ ਪਿੰਡ ਕਲੱਬਾਂ,ਪਿੰਡ ਪੰਚਾਇਤ, ਪਰਿਵਾਰਕ ਮੈਂਬਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਦਾ ਦਿਲੋਂ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਨੂੰ ਅੱਗੇ ਹੋਰ ਖੇਡਾਂ ਖੇਡਣ ਵਿਚ ਜੋ ਹੌਸਲਾ ਮਿਲਿਆ ਹੈ ਉਹ ਕਦੇ ਨਹੀਂ ਭੁੱਲਣਗੇ.ਗੋਲਡ ਮੈਡਲ ਜੇਤੂ ਨੈਸ਼ਨਲ ਖਿਡਾਰੀ ਵਜ਼ੀਰ ਸਿੰਘ ਜੱਦੀ ਪਿੰਡ ਸਹਿਣਾ ਪੁੱਜਣ ਤੇ ਪਿੰਡ ਪੰਚਾਇਤਾਂ, ਕਲੱਬ ਮੈਬਰਾਂ,ਪਰਿਵਾਰਕ ਮੈਂਬਰਾਂ,ਸਮਾਜ ਸੇਵੀਆਂ ਇਸ ਤੋਂ ਇਲਾਵਾ ਨੌਜਵਾਨਾਂ ਨੇ ਖੁਸ਼ੀ ਵਿਚ ਢੋਲ ਵਜਾ ਕੇ ,ਗਲਾਂ ਵਿੱਚ ਹਾਰ ਪਾਉਣ ਤੋਂ ਇਲਾਵਾ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਗੋਲਡ ਮੈਡਲ ਜੇਤੂ ਵਜ਼ੀਰ ਸਿੰਘ ਨੂੰ ਮੁਬਾਰਕਬਾਦ ਦੇਣ ਦਾ ਤਾਂਤਾ ਲੱਗਿਆ ਰਿਹਾ।

Exit mobile version