Site icon SMZ NEWS

ਪੰਜਾਬ ਦੌਰੇ ‘ਤੇ ਅੱਜ ਫਿਰ ਆ ਰਹੇ ਹਨ ਅਰਵਿੰਦ ਕੇਜਰੀਵਾਲ, ਦੇਣਗੇ ਚੌਥੀ ਗਾਰੰਟੀ

‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਅੱਜ ਫਿਰ ਤੋਂ ਪੰਜਾਬ ਦੌਰੇ ‘ਤੇ ਹਨ। ਕੇਜਰੀਵਾਲ ਪਠਾਨਕੋਟ ਪਹੁੰਚ ਰਹੇ ਹਨ। ਜਿੱਥੇ ਉਹ ਸ਼ਹੀਦ ਭਗਤ ਸਿੰਘ ਚੌਕ ਵਿਖੇ ਤਿਰੰਗਾ ਯਾਤਰਾ ‘ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਪੰਜਾਬ ਨੂੰ ਚੌਥੀ ਗਾਰੰਟੀ ਦੇਣਗੇ।

Arvind Kejriwal is coming

ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਸਿਆਸਤ ਤਣਾਅਪੂਰਨ ਬਣ ਗਈ ਹੈ। ਸੀਐੱਮ ਚੰਨੀ ਨੇ ਅਰਵਿੰਦ ਕੇਜਰੀਵਾਲ ‘ਤੇ ਹਮਲਾ ਕਰਦੇ ਹੋਏ ਕਿਹਾ ਪੰਜਾਬ ਪੰਜਾਬੀਆਂ ਦਾ ਹੈ। ਕੁਝ ਕਾਲੇ ਅੰਗਰੇਜ਼ ਬਾਹਰੋਂ ਆ ਕੇ ਇੱਥੇ ਰਾਜ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਕੇਜਰੀਵਾਲ ਦਾ ਜਵਾਬ ਵੀ ਮਿਲਿਆ ਕਿ ਮੇਰਾ ਰੰਗ ਕਾਲਾ ਜ਼ਰੂਰ ਹੈ ਪਰ ਨੀਅਤ ਸਾਫ਼ ਹੈ।

Exit mobile version