ਮਿਲੀ ਜਾਣਕਾਰੀ ਮੁਤਾਬਕ ਫ਼ਾਜ਼ਿਲਕਾ ਦੇ ਗਾਂਧੀਨਗਰ ਵਿੱਚ ਰਹਿੰਦੇ ਨਗਰ ਕੌਂਸਲ ਤੋਂ ਰਿਟਾਇਰ ਹੋਏ ਸੱਤਪਾਲ ਬਾਜ਼ਾਰ ਆਪਣੇ ਪੋਤੇ ਦੇ ਨਾਲ ਸਬਜ਼ੀ ਲੈਣ ਗਏ ਤਾਂ ਪੋਤੇ ਨੂੰ ਅਵਾਰਾ ਕੁੱਤੇ ਪੈ ਗਏ। ਬਜ਼ੁਰਗ ਨੇ ਇੱਟ ਚੱਕ ਕੁੱਤਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦੌਰਾਨ ਉਥੇ ਚੌਕ ਵਿੱਚ ਖਡ਼੍ਹੇ ਕੁਝ ਗੁੰਡਾ ਅਨਸਰਾਂ ਦੇ ਵੱਲੋਂ ਬਜ਼ੁਰਗ ਦੇ ਨਾਲ ਹੱਥੋਪਾਈ ਕੀਤੀ ਗਈ। ਹੱਥੋਪਾਈ ਐਨੀ ਵੱਧ ਗਈ ਕਿ ਗੁੰਡਿਆਂ ਵੱਲੋਂ ਬਜ਼ੁਰਗ ਦੀ ਛਾਤੀ ਦੇ ਵਿੱਚ ਪਹਿਲਾ ਇੱਟ ਮਾਰੀ ਗਈ ਅਤੇ ਬਾਅਦ ਵਿਚ ਗੁਪਤ ਅੰਗਾਂ ਤੇ ਕਈ ਵਾਰ ਕੀਤੇ ਗਏ। ਨਤੀਜੇ ਵਜੋਂ ਸੱਤਪਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 63 ਸਾਲ ਦੱਸੀ ਜਾ ਰਹੀ ਹੈ।
ਬਜ਼ੁਰਗ ਦੀ ਪਤਨੀ ਬਜ਼ੁਰਗ ਦੇ ਨਾਲ ਹੀ ਸੀ ਜਿਸ ਦੇ ਸਾਹਮਣੇ ਇਹ ਸਾਰੀ ਘਟਨਾ ਵਾਪਰੀ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੱਤਪਾਲ ਦੀ ਘਰਵਾਲੀ ਰੁਕਮਿਨੀ ਦੇਵੀ ਨੇ ਕਿਹਾ ਕਿ ਉਹ ਇਕੱਠੇ ਬਾਜ਼ਾਰ ਗਏ ਸਨ ਤੇ ਨਾਲ ਉਨ੍ਹਾਂ ਦਾ ਪੋਤਾ ਸੀ ਜਿਸਦੇ ਮਗਰ ਕੁੱਤੇ ਪੈ ਗਏ ਤਾਂ ਬਜ਼ੁਰਗ ਸੱਤਪਾਲ ਨੇ ਇੱਟ ਚੁੱਕ ਕੇ ਕੁੱਤੇ ਨੂੰ ਭਜਾਇਆ ਕੁੱਤਾ ਤਾਂ ਭੱਜ ਗਿਆ ਪਰ ਉਥੇ ਮੌਜੂਦ ਕੁਝ ਲੋਕ ਬਜ਼ੁਰਗ ਦੇ ਨਾਲ ਗਾਲ੍ਹੀ ਗਲੋਚ ਤੇ ਹੱਥੋਪਾਈ ਕਰਨ ਲੱਗ ਪਏ। ਇਸੇ ਦੌਰਾਨ ਉਨ੍ਹਾਂ ਬਜ਼ੁਰਗ ਦੀ ਛਾਤੀ ਦੇ ਵਿੱਚ ਇੱਟ ਮਾਰੀ ਅਤੇ ਨਲਾ ਵਿੱਚ ਕਈ ਵਾਰ ਕੀਤੇ ਜਿਸਤੇ ਕਿ ਬਜ਼ੁਰਗ ਦੀ ਮੌਤ ਹੋ ਗਈ ਅਤੇ ਇਕ ਹੋਰ ਇਨ੍ਹਾਂ ਦਾ ਸਾਥੀ ਜਿਸ ਨੂੰ ਕਿ ਉਕਤ ਗੁੰਡਿਆਂ ਦੇ ਵੱਲੋਂ ਕੁੱਟਿਆ ਗਿਆ ਉਹ ਜ਼ੇਰੇ ਇਲਾਜ ਹੈ।
ਇਸ ਸਬੰਧ ਵਿਚ ਜਦ ਥਾਣਾ ਸਿਟੀ ਫਾਜ਼ਿਲਕਾ ਦੀ ਪੁਲਿਸ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਹਸਪਤਾਲ ਦੇ ਵਿੱਚ ਇੱਕ ਮ੍ਰਿਤਕ ਡੈੱਡ ਬਾਡੀ ਪਈ ਅਤੇ ਉਹ ਇੱਥੇ ਪਹੁੰਚੇ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ।