Site icon SMZ NEWS

‘ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣਾ ਚਾਹੁੰਦੇ ਸੀ ਸਿੱਧੂ; ਅਜੇ ਵੀ ਕਾਂਗਰਸ ਛੱਡਣ ਲਈ ਤਿਆਰ’- ਕੇਜਰੀਵਾਲ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ‘ਆਪ’ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ। ਹਾਲਾਂਕਿ ਹੁਣ ਉਹ ਨਹੀਂ ਆਉਣਗੇ। ਉਹ ਕਾਂਗਰਸ ਵਿੱਚ ਹੀ ਖੁਸ਼ ਹੈ। ਸਿੱਧੂ ਨਾਲ ਆਖਰੀ ਵਾਰ ਗੱਲਬਾਤ ਹੋਣ ਬਾਰੇ ਦੱਸਣ ਤੋਂ ਕੇਜਰੀਵਾਲ ਨੇ ਇਨਕਾਰ ਕਰ ਦਿੱਤਾ।

Sidhu wanted to join Aam

ਇਸ ਤੋਂ ਇਲਾਵਾ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕੇਜਰੀਵਾਲ ਨੇ ਫਿਰ ਕਿਹਾ ਕਿ ਸਿੱਧੂ ਅਜੇ ਵੀ ਕਾਂਗਰਸ ਛੱਡਣ ਲਈ ਤਿਆਰ ਬੈਠੇ ਹਨ। ਕੇਜਰੀਵਾਲ ਨੇ ਇਸ ਬਿਆਨ ਨਾਲ ਪੰਜਾਬ ‘ਚ ਸਿੱਧੂ ਦੇ ‘ਆਪ’ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇਜ਼ ਕਰ ਦਿੱਤੀਆਂ ਹਨ। ਸਿੱਧੂ ਵੀ ਕਈ ਵਾਰ ਕਾਂਗਰਸ ਪ੍ਰਧਾਨ ਦੀ ਕੁਰਸੀ ਛੱਡਣ ਦੀ ਚੇਤਾਵਨੀ ਦੇ ਚੁੱਕੇ ਹਨ।

Exit mobile version