ਪੀ.ਏ.ਯੂ. ਵਿੱਚ ਸਕੂਲ ਆਫ ਬਿਜ਼ਨਸ ਮੈਨੇਜਮੈਂਟ ਦੇ ਪ੍ਰੋਫੈਸਰ ਡਾ ਖੁਸ਼ਦੀਪ ਧਰਨੀ ਨੂੰ “ਬੈਸਟ ਐਬਸਟ੍ਰੈਕਟ ਐਵਾਰਡ“ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ ਦੀ ਸਾਂਝੀ ਕੰਸ਼ਰੋਸ਼ੀਅਮ ਮੀਟਿੰਗ ਵਿੱਚ ਦਿੱਤਾ ਗਿਆ । ਉਹਨਾਂ ਨੇ ਇਸ ਦੌਰਾਨ “ਸੋਜਸ਼ ਵਾਲੀ ਅੰਤੜੀ ਦੀ ਬਿਮਾਰੀ’ ਸੰਬੰਧੀ ਆਪਣੀ ਖੋਜ ਦਾ ਐਬਸਟ੍ਰੈਕਟ ਪੇਸ਼ ਕੀਤਾ ਸੀ । ਡਾ ਖੁਸਦੀਪ ਧਰਨੀ ਅਤੇ ਡਾ ਸੋਨਿਕਾ ਸ਼ਰਮਾ ਤੋਂ ਇਲਾਵਾ ਡਾ ਅਰਸ਼ਦੀਪ ਸਿੰਘ (ਗੈਸਟ੍ਰੋਐਂਟਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ), ਡਾ ਰਮਿਤ ਮਹਾਜਨ (ਗੈਸਟ੍ਰੋਐਂਟਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ), ਡਾ ਵੰਦਨਾ ਮਿੱਢਾ (ਅੰਦਰੂਨੀ ਦਵਾਈ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ) ਅਤੇ ਡਾ ਅਜੀਤ ਸੂਦ (ਗੈਸਟ੍ਰੋਐਂਟਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ) ਦੁਆਰਾ ਸਾਂਝੇ ਤੌਰ ਤੇ ਐਬਸਟ੍ਰੈਕਟ ਲਿਖੀ ਗਈ ਸੀ । ਕਾਨਫਰੰਸ ਨਵੰਬਰ ਵਿੱਚ ਚੀਨ ਦੇ ਸ਼ਹਿਰ ਸ਼ੰਘਾਈ ਵਿਖੇ ਆਯੋਜਿਤ ਹੋਈ ।ਡਾ ਖੁਸ਼ਦੀਪ ਧਰਨੀ ਨੇ ਕਾਨਫਰੰਸ ਵਿੱਚ ਇੱਕ ਪਹਿਲਾਂ ਤੋਂ ਰਿਕਾਰਡ ਕੀਤੀ ਵੀਡੀਓ ਰਾਹੀਂ ਪੇਪਰ ਪੇਸ਼ ਕੀਤਾ । ਇਸ ਪੇਪਰ ਵਿੱਚ ਇਸ ਬਿਮਾਰੀ ਦੇ ਪ੍ਰਚਲਨ ਅਤੇ ਵਿਕਾਸ ਦੇ ਰੁਝਾਨਾਂ ਨੂੰ ਸਾਹਮਣੇ ਲਿਆਂਦਾ। ਸੋਜਸ਼ ਵਾਲੀ ਆਂਤੜੀ ਦੀ ਬਿਮਾਰੀ (ਆਈ ਬੀ ਡੀ) ਨੂੰ ਰਵਾਇਤੀ ਤੌਰ ’ਤੇ ਵਿਕਸਿਤ ਦੇਸ਼ਾਂ ਦੀ ਸਮੱਸਿਆ ਵਜੋਂ ਦੇਖਿਆ ਜਾਂਦਾ ਹੈ । ਅਧਿਐਨ ਦੇ ਨਤੀਜਿਆਂ ਨੇ ਸਿੱਟਾ ਕੱਢਿਆ ਕਿ ਇਹ ਬਿਮਾਰੀ ਬਾਕੀ ਦੁਨੀਆਂ ਲਈ ਵੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਡਾ ਸ਼ੰਮੀ ਕਪੂਰ, ਡੀਨ, ਕਾਲਜ ਆਫ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਅਤੇ ਡਾ ਸੰਦੀਪ ਬੈਂਸ ਕਾਲਜ ਆਫ ਕਮਿਊਨਿਟੀ ਸਾਇੰਸ ਨੇ ਡਾ. ਧਰਨੀ ਅਤੇ ਪੂਰੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਲਈ ਟੀਮ ਨੂੰ ਵਧਾਈ ਦਿੱਤੀ।
ਪੀ.ਏ.ਯੂ. ਦੇ ਪ੍ਰੋਫੈਸਰ ਨੂੰ ਬੈਸਟ ਐਬਸਟ੍ਰੈਕਟ ਐਵਾਰਡ ਹੋਇਆ ਹਾਸਲ
December 1, 20210

Related tags :
#Kisan Adolan Punjab Punjab News Social media Social media news
Related Articles
ApplicationsBlogBusinessEconomic CrisisEducationEventsFeaturedFunHealth NewsIndian PoliticsLifestyleNationNewsPunjab newsUncategorizedWeather November 8, 20210
ਛੱਤੀਸਗੜ੍ਹ : ਫਾਇਰਿੰਗ ਕਰਨ ਵਾਲੇ ਸੀ. ਆਰ. ਪੀ. ਐੱਫ. ਜਵਾਨ ਨੂੰ ਲੈ ਕੇ ਸਾਹਮਣੇ ਆਈ ਵੱਡੀ ਖ਼ਬਰ
ਛੱਤੀਸਗੜ੍ਹ ਦੇ ਸੁਕਮਾ ਵਿੱਚ ਐਤਵਾਰ ਦੇਰ ਰਾਤ ਸੀ.ਆਰ.ਪੀ.ਐੱਫ. ਜਵਾਨ ਨੇ ਏਕੇ-47 ਨਾਲ ਆਪਣੇ ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਅਨੁਸਾਰ ਦੋਸ਼ੀ ਜਵਾਨ ਰਿਤੇਸ਼ ਮਾਨਸਿਕ ਤੌਰ ‘ਤੇ ਬਿਮਾਰ ਸੀ। ਸੀ. ਆਰ. ਪੀ. ਐੱਫ. ਦੇ ਉੱਚ ਪ
Read More
December 23, 20220
Elderly woman’s earrings stolen in Ludhiana: The robbery was done by placing hands over eyes
The incidents of snatching in Punjab's Ludhiana are not stopping. Bike riders are constantly committing one incident after another. The latest case has come to light in street number 3 of Hargobind Na
Read More
April 23, 20210
ਬੇਖੌਫ ਬਦਮਾਸ਼ਾਂ ਨੇ ਨੌਜਵਾਨ ‘ਤੇ ਦਿਨ-ਦਿਹਾੜੇ ਚਲਾਈਆਂ ਸ਼ਰੇਆਮ ਗੋਲੀਆਂ
ਅੰਮ੍ਰਿਤਸਰ ਦੇ ਪਾਵਰ ਕਾਲੋਨੀ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬਾਈਕ ਸਵਾਰ ਦੋ ਨੌਜਵਾਨਾਂ ਨੇ ਪਾਵਰ ਕਾਲੋਨੀ ‘ਚ ਰਹਿਣ ਵਾਲੇ ਨੌਜਵਾਨ ਨਵਦੀਪ ਸਿੰਘ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਡਿੰਪਲ ਨੂੰ 2 ਗੋਲੀਆਂ ਲੱਗੀਆਂ ਜਿਸ ਨਾਲ
Read More

Comment here