ਬਟਾਲਾ ਦੇ ITI ਦੇ ਵਿੱਚ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰਦੇ ਹੋਏ ਜੰਮਕੇ ਨਾਰੇਬਾਜੀ ਕੀਤੀ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਪੰਜਾਬ ਪੁਲਿਸ ਦੇ ਕੈਂਸਲੇਬਲ ਦੀ ਭਰਤੀ ਚਾਲ ‘ਚ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਜੋ ਲਿਸਟ ਜਾਰੀ ਕੀਤੀ ਗਈ ਹੈ ਉਸ ਵਿਚ ਕਈ ਨਾਮ ਐਸੇ ਹਨ ਜੋ ਪੰਜਾਬੀ ਨਾਮ ਲੱਗਦੇ ਹੀ ਨਹੀਂ ਹਨ ਅਤੇ ਨਾ ਹੀ ਲਿਸਟ ਦੇ ਨਾਵਾਂ ਅੱਗੇ ਮਾਤਾ-ਪਿਤਾ ਦੇ ਨਾਮ ਹਨ ਅਤੇ ਨਾ ਹੀ ਕੋਈ ਕੰਟੈਕਟ ਨੰਬਰ ਹਨ। ਉਹਨਾਂ ਦਾ ਕਹਿਣਾ ਸੀ ਕਿ 4 ਲੱਖ ਦੇ ਕਰੀਬ ਨੌਜਵਾਨਾਂ ਨੇ ਭਰਤੀ ਹੋਣ ਲਈ ਟੈਸਟ ਦਿੱਤੇ ਹਨ। ਸਿਲੈਕਟ 4300 ਨੌਜਵਾਨ ਹੀ ਹੋਣੇ ਹਨ ਅਤੇ ਸਰਕਾਰ ਨੇ 25 ਹਜਾਰ ਦੇ ਕਰੀਬ ਲਿਸਟ ਜਾਰੀ ਕੀਤੀ ਗਈ ਹੈ ਅਤੇ ਉਸ ਲਿਸਟ ਵਿੱਚ ਵੀ ਕਈ ਨਾਮ ਐਸੇ ਹਨ ਜੋ ਪੰਜਾਬ ਦੇ ਨੌਜਵਾਨਾਂ ਦੇ ਲਗਦੇ ਹੀ ਨਹੀਂ ਹਨ।
ਉਹਨਾਂ ਕਿਹਾ ਕਿ ਉਨ੍ਹਾਂ ਨੂੰ 75 ਫੀਸਦੀ ਰਾਖਵਾਂਕਰਨ ਦਿੱਤਾ ਜਾਵੇ। ਪਾਰਦਰਸ਼ਤਾ ਤੌਰ ‘ਤੇ ਹੀ ਭਰਤੀ ਹੋਣੀ ਚਾਹੀਦੀ ਹੈ ਜੇਕਰ ਸਰਕਾਰ ਨੇ ਸਾਡੀ ਨਾ ਸੁਣੀ ਤਾਂ 1 ਤਰੀਕ ਨੂੰ ਗਾਂਧੀ ਚੌਂਕ ਬਟਾਲਾ ਜਾਮ ਕੀਤਾ ਜਵੇਗਾ ਅਤੇ 3 ਤਰੀਕ ਨੂੰ ਪੀ ਏ ਪੀ ਚੌਂਕ ਜਲੰਧਰ ਜਾਮ ਕੀਤਾ ਜਾਵੇਗਾ।ਨੌਜਵਾਨ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਪੁਲਿਸ ਵਿਚ ਭਰਤੀ ਹੋਣ ਲਈ ਪਿਛਲੇ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਹਾਂ ਪਰ ਸਰਕਾਰ ਨੇ ਸਾਡੇ ਨਾਲ ਬੇਇਨਸਾਫ਼ੀ ਕੀਤੀ ਅਤੇ ਬਾਹਰ ਦੇ ਸੂਬਿਆਂ ਵਿਚੋਂ ਭਰਤੀ ਕੀਤੀ ਜਾ ਰਹੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਜੇਕਰ ਉਨ੍ਹਾਂ ਦੀਆਂ ਮੰਗਾ ਨਾ ਮੰਨਿਆ ਗਈਆਂ ਤਾਂ 3 ਦਸੰਬਰ ਨੂੰ ਜਲੰਧਰ ਧਰਨਾ ਦੇਣਗੇ ।
Comment here