Site icon SMZ NEWS

‘ਓਮੀਕ੍ਰਾਨ’ ਦਾ ਖਤਰਾ, ਚੰਡੀਗੜ੍ਹ ‘ਚ ਸਾਊਥ ਅਫਰੀਕਾ ਤੋਂ ਆਇਆ ਬੰਦਾ ਪਤਨੀ ਤੇ ਮੇਡ ਸਣੇ ਕੋਰੋਨਾ ਪਾਜ਼ੀਟਿਵ

ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰਾਨ’ ਦਾ ਖਤਰਾ ਚੰਡੀਗੜ੍ਹ ਵਿੱਚ ਵੀ ਮੰਡਰਾਉਣ ਲੱਗਾ ਹੈ। ਇਥੇ ਸਾਊਥ ਅਫਰੀਕਾ ਤੋਂ ਪਰਤਿਆ ਇੱਕ ਬੰਦਾ, ਉਸ ਦੀ ਪਤਨੀ ਤੇ ਮੇਡ ਕੋਰੋਨਾ ਪਾਜ਼ੀਟਿਵ ਮਿਲੇ ਹਨ। ਹਾਲਾਂਕਿ, ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਉਨ੍ਹਾਂ ਵਿੱਚ ਸਾਊਥ ਅਫਰੀਕਾ ਦੇ ਓਮੀਕ੍ਰਾਨ ਵੇਰੀਏਂਟ ਹਨ ਜਾਂ ਨਹੀਂ, ਪਰ ਕਿਉਂਕਿ ਉਹ ਜੋਖਮ ਵਾਲੇ ਦੇਸ਼ ਤੋਂ ਪਰਤੇ ਹਨ ਤਾਂ ਸਿਹਤ ਵਿਭਾਗ ਵਿੱਚ ਵੀ ਭਾਜੜਾਂ ਪੈ ਗਈਆਂ ਹਨ। ਸਿਹਤ ਵਿਭਾਗ ਜੀਨੋਮ ਸੀਕਵੈਂਸਿੰਗ ਲਈ ਸੈਂਪਲ ਦਿੱਲੀ ਭੇਜ ਰਿਹਾ ਹੈ।

ਫਿਲਹਾਲ, ਜੋੜੇ ਅਤੇ ਉਨ੍ਹਾਂ ਦੀ ਮੇਡ ਨੂੰ ਸਾਵਧਾਨੀ ਦੇ ਵਜੋਂ ਘਰ ਤੋਂ ਸੈਕਟਰ-32 ਦੇ ਜੀਐਮਸੀਐਚ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ, ਜਿਥੇ ਉਨ੍ਹਾਂ ਨੂੰ ਦੂਜੇ ਕੋਰੋਨਾ ਮਰੀਜ਼ਾਂ ਤੋਂ ਵੱਖ ਰੱਖਿਆ ਗਿਆ ਹੈ। ਪਰਿਵਾਰ ਦੇ 2 ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਕੁਝ ਮੈਂਬਰਾਂ ਦੀਆਂ ਰਿਪੋਰਟਾਂ ਦੀ ਉਡੀਕ ਹੈ।

ਸੈਕਟਰ-36 ਦਾ ਰਹਿਣ ਵਾਲਾ 39 ਸਾਲਾ ਵਿਅਕਤੀ 21 ਨਵੰਬਰ ਨੂੰ ਦੱਖਣੀ ਅਫਰੀਕਾ ਤੋਂ ਵਾਪਸ ਆਇਆ ਸੀ। ਉਸ ਨੇ ਦਿੱਲੀ ਹਵਾਈ ਅੱਡੇ ‘ਤੇ ਆਪਣਾ ਆਰਟੀ-ਪੀਸੀਆਰ ਟੈਸਟ ਕਰਵਾਇਆ ਸੀ। ਇਸ ਵਿੱਚ ਜਦੋਂ ਰਿਪੋਰਟ ਨੈਗੇਟਿਵ ਆਈ ਤਾਂ ਉਸ ਨੂੰ ਚੰਡੀਗੜ੍ਹ ਭੇਜ ਦਿੱਤਾ ਗਿਆ। ਇੱਥੇ ਉਸ ਨੂੰ 7 ਦਿਨਾਂ ਲਈ ਹੋਮ ਕੁਆਰੰਟੀਨ ਕੀਤਾ ਗਿਆ ਸੀ। 8ਵੇਂ ਦਿਨ ਜਦੋਂ ਉਸਦਾ ਦੁਬਾਰਾ ਆਰਟੀ-ਪੀਸੀਆਰ ਟੈਸਟ ਕੀਤਾ ਗਿਆ, ਤਾਂ ਰਿਪੋਰਟ ਪਾਜ਼ੀਟਿਵ ਆਈ।

ਇਸ ਦਾ ਪਤਾ ਲੱਗਦਿਆਂ ਹੀ ਉਸ ਨੂੰ ਜੀ.ਐਮ.ਸੀ.ਐਚ. ਵਿੱਚ ਸ਼ਿਫਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪਰਿਵਾਰ ਦੇ ਟੈਸਟ ਵੀ ਲਏ ਗਏ ਤਾਂ ਪਤਨੀ ਅਤੇ ਮੇਡ ਵੀ ਪਾਜ਼ੀਟਿਵ ਮਿਲੇ। ਉਨ੍ਹਾਂ ਨੂੰ ਇੰਸਟੀਚਿਊਸ਼ਨਲ ਕੁਆਰੰਟੀਨ ਲਈ ਹਸਪਤਾਲ ਭੇਜਿਆ ਗਿਆ ਹੈ।

ਸਿਹਤ ਵਿਭਾਗ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਬੰਦਾ ਭਾਵੇਂ ਦੱਖਣੀ ਅਫਰੀਕਾ ਤੋਂ ਆਇਆ ਹੋਵੇ ਪਰ ਉਸਦੇ ਪਰਿਵਾਰ ਵਿੱਚ ਪਹਿਲਾਂ ਹੀ ਕੋਰੋਨਾ ਵਰਗੇ ਲੱਛਣ ਸਨ। ਸਿਹਤ ਵਿਭਾਗ ਹੁਣ ਇਨ੍ਹਾਂ ਦੇ ਸੰਪਰਕ ਵਾਲੇ ਵਿਅਕਤੀਆਂ ਦੀ ਟ੍ਰੇਸਿੰਗ ਵਿੱਚ ਲੱਗ ਗਿਆ ਹੈ। ਇਸ ਤੋਂ ਇਲਾਵਾ ਫਲਾਈਟ ‘ਚ ਮੌਜੂਦ ਉਨ੍ਹਾਂ ਦੇ ਸਾਥੀ ਯਾਤਰੀਆਂ ਦੀ ਜਾਣਕਾਰੀ ਲੈ ਕੇ ਉਨ੍ਹਾਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਅਲਰਟ ਹੋ ਗਿਆ ਹੈ। ਸਿਹਤ ਸਕੱਤਰ ਯਸ਼ਪਾਲ ਗਰਗ ਨੇ ਤੁਰੰਤ ਸਮੀਖਿਆ ਮੀਟਿੰਗ ਕੀਤੀ।

Exit mobile version