ਪੰਜਾਬ ਸਰਕਾਰ ਵੱਲੋਂ ਘਰ-ਘਰ ਨੌਕਰੀ ਤਹਿਤ ਰੋਜ਼ਾਨਾ ਔਸਤਨ 1375 ਜਣਿਆਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਕੇੰਦਰੀ ਸਕੀਮਾਂ ਤਹਿਤ ਕਰਜ਼ੇ ਚੁੱਕੇ, ਉਨ੍ਹਾਂ ਨੂੰ ਵੀ ਸਵੈ-ਰੁਜ਼ਗਾਰ ਤਹਿਤ ਘਰ ਘਰ ਰੁਜ਼ਗਾਰ ਸਕੀਮ ਵਿੱਚ ਪਾ ਦਿੱਤਾ ਗਿਆ ਹੈ। ਹਾਲਾਂਕਿ ਸਰਕਾਰੀ ਨੌਕਰੀਆਂ ਦੇਣ ਵਿੱਚ ਸਰਕਾਰ ਨੇ ਹੱਥ ਘੁੱਟਿਆ ਹੈ। ਪਹਿਲੀ ਅਪ੍ਰੈਲ, 2017 ਤੋਂ 31 ਅਕਤੂਬਰ, 2021 ਤੱਕ ਰੁਜ਼ਗਾਰ ਬਾਰੇ ਪੰਜਾਬ ਸਰਕਾਰ ਦੇ ਅੰਕੜਾ ਮੁਤਾਬਿਕ ਹੁਣ ਤੱਕ 22.95 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਚੁੱਕਿਆ ਹੈ। ਸਰਕਾਰੀ ਤੱਥਾਂ ਅਨੁਸਾਰ ਕਾਂਗਰਸ ਸਰਕਾਰ ਨੇ ਕਰੀਬ 4.5 ਸਾਲਾਂ ‘ਚ 62,748 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ।
ਸਾਲ 2019-2020 ਵਿੱਚ 9,847 ਨੂੰ ਰੁਜ਼ਗਾਰ ਦਿੱਤਾ। ਸਰਕਾਰੀ ਨੌਕਰੀ ਦੇਣ ਦੀ ਦਰ ਹਰ ਵਰ੍ਹੇ ਘੱਟਦੀ ਗਈ, ਜਿਸ ਮੁਤਾਬਿਕ ਸਾਲ ੨੦੨੦-੨੦੨੧ ਵਿੱਚ ਸਿਰਫ 4,549 ਜਣਿਆਂ ਨੂੰ ਹੀ ਸਰਕਾਰੀ ਨੌਕਰੀ ਮਿਲੀ ਹੈ। ਪ੍ਰਾਈਵੇਟ ਖੇਤਰ ਵਿੱਚ ਮੌਜੂਦਾ ਸਰਕਾਰ ਨੇ ਚਾਰ ਸਾਲਾਂ ਵਿੱਚ 9.54 ਲੱਖ ਲੋਕਾਂ ਨੂੰ ਰੁਜਗਾਰ ਦਿੱਤਾ ਹੈ।
Comment here