ਪੰਜਾਬ ਵਿਚ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਓਵੇਂ-ਓਵੇਂ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਹਰੇਕ ਪਾਰਟੀ ਵੱਲੋਂ ਇੱਕ-ਦੂਜੇ ਨੂੰ ਚੁਣੌਤੀਆਂ ਤੇ ਚੈਲੰਜ ਦਿੱਤੇ ਜਾ ਰਹੇ ਹਨ। ਪੰਜਾਬ ਦੇ CM ਚੰਨੀ ਨੇ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੈਟਰੋਲ ਤੇ ਡੀਜ਼ਲ ਸਸਤਾ ਹੈ ਤੇ ਉਹ ਦਿੱਲੀ ਵਿਚ ਹੀ ਇੰਝ ਕਰਕੇ ਦਿਖਾਉਣ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਸ਼ਨੀਵਾਰ ਨੂੰ ਕੇਜਰੀਵਾਲ ਸਾਬ੍ਹ ਮੋਹਾਲੀ ‘ਚ ਦਿੱਲੀ ਤੋਂ ਇਕ ਲੱਖ ਬਿਜਲੀ ਦਾ ਬਿੱਲ ਲੈ ਕੇ ਆਏ ਸੀ, ਜਿਸ ਦਾ ਬਿਜਲੀ ਬਿੱਲ ਜ਼ੀਰੋ ਸੀ। ਪੰਜਾਬ ਚੋਣਾਂ ਤੋਂ ਪਹਿਲਾਂ ਆਪਣੇ ਆਪ ਨੂੰ ਵੱਡਾ ‘ਆਮ ਆਦਮੀ’ ਸਾਬਤ ਕਰਨ ਲਈ ਕੇਜਰੀਵਾਲ ਤੇ ਚੰਨੀ ਵਿਚਾਲੇ ਜੰਗ ਛਿੜੀ ਹੋਈ ਹੈ। CM ਚੰਨੀ ਨੇ ਕੇਜਰੀਵਾਲ ਦੇ ਆਮ ਆਦਮੀ ‘ਤੇ ਸਵਾਲ ਚੁੱਕੇ ਹਨ। ਚੰਨੀ ਨੇ ਕਿਹਾ ਕਿ ਉਹ ਇੱਕ ਅਸਲੀ ਆਮ ਆਦਮੀ ਹੈ, ਜੋ ਇੱਕ ਗਰੀਬ ਪਰਿਵਾਰ ਤੋਂ ਆਇਆ ਹੈ ਅਤੇ ਮੁੱਖ ਮੰਤਰੀ ਬਣਿਆ ਹੈ।
ਅਰਵਿੰਦ ਕੇਜਰੀਵਾਲ ਨੇ ਚੰਨੀ ਨੂੰ ‘ਨਕਲੀ ਕੇਜਰੀਵਾਲ’ ਕਿਹਾ ਸੀ। ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਪੰਜਾਬ ਦੌਰੇ ‘ਤੇ ਜੋ ਕਹਿੰਦਾ ਹਾਂ, ਸੀਐਮ ਚੰਨੀ 2 ਦਿਨ ਬਾਅਦ ਇਸ ਦਾ ਐਲਾਨ ਕਰਦੇ ਹਨ। ਇਸ ਦੇ ਜਵਾਬ ਵਿੱਚ ਸੀਐਮ ਚੰਨੀ ਨੇ ਤਾਂ ਕੇਜਰੀਵਾਲ ਨੂੰ ਪਿੰਡਾਂ ਵਿੱਚ ਨਕਲ ਕਰਕੇ ਲੋਕਾਂ ਦਾ ਮਨੋਰੰਜਨ ਕਰਨ ਵਾਲਾ ਬੰਦਾ ਕਿਹਾ ਸੀ।
ਗੌਰਤਲਬ ਹੈ ਕਿ ਅਰਵਿੰਦ ਕੇਜਰੀਵਾਲ ‘ਮਿਸ਼ਨ ਪੰਜਾਬ’ ਤਹਿਤ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੇ ਹਨ। ਉਹ ਲੋਕਾਂ ਨੂੰ ਲਗਾਤਾਰ ਗਾਰੰਟੀ ਦੇ ਰਹੇ ਹਨ । ਉਹ ਸਿਰਫ਼ CM ਚੰਨੀ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ। ਉਹ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀਆਂ ਤਾਰੀਫਾਂ ਕਰਦੇ ਰਹਿੰਦੇ ਹਨ।