Indian PoliticsNationNewsPunjab newsWorld

ਸਿਸੋਦੀਆ ਨੇ ਦਿੱਲੀ ਦੇ 250 ਬੈਸਟ ਸਕੂਲਾਂ ਦੀ ਸੂਚੀ ਕੀਤੀ ਜਾਰੀ, ਸਿੱਖਿਆ ਮਾਡਲ ‘ਤੇ ਪ੍ਰਗਟ ਸਿੰਘ ਨੂੰ ਦਿੱਤੀ ਬਹਿਸ ਦੀ ਚੁਣੌਤੀ

ਪੰਜਾਬ ਵਿੱਚ ਸਿੱਖਿਆ ਨੂੰ ਲੈ ਕੇ ਸਿਆਸੀ ਜੰਗ ਤੇਜ਼ ਹੋ ਗਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਮਨੀਸ਼ ਸਿਸੋਦੀਆ ਨੂੰ ਚੈਲੰਜ ਦਿੱਤਾ ਸੀ ਕਿ ਉਹ ਪਿਛਲੇ 5 ਸਾਲਾਂ ਵਿਚ ਦਿੱਲੀ ਦੇ 250 ਸਰਕਾਰੀ ਵਿਚ ਹੋਏ ਸੁਧਾਰਾਂ ਦੀ ਸੂਚੀ ਜਾਰੀ ਕਰਨ। ਸਿਸੋਦੀਆ ਨੇ ਚੈਲੰਜ ਨੂੰ ਸਵੀਕਾਰ ਕਰਦਿਆਂ ਅੱਜ ਲਿਸਟ ਜਾਰੀ ਕਰ ਦਿੱਤੀ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿਚ ਹੁਣ ਸਿੱਖਿਆ ਵੀ ਇਕ ਅਹਿਮ ਮੁੱਦਾ ਬਣਦੀ ਜਾ ਰਹੀ ਹੈ। ਪਿਛਲੇ 5-6 ਸਾਲਾਂ ਵਿਚ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਜੋ ਸੁਧਾਰ ਹੋਇਆ, ਉਸ ਨੇ ਬਾਕੀ ਪਾਰਟੀਆਂ ਨੂੰ ਵੀ ਇਸ ਮੁੱਦੇ ਉਤੇ ਗੱਲਬਾਤ ਕਰਨ ਲਈ ਮਜਬੂਰ ਕਰ ਦਿੱਤੀ ਹੈ। ਪੰਜਾਬ ਵਿਚ ਚੋਣਾਂ ਹੋਣ ਵਾਲੀਆਂ ਹਨ। ਇਸ ਮੌਕੇ ਉੁਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਪੰਜਾਬ ਦੌਰੇ ਦੌਰਾਨ ਸਿੱਖਿਆ ਨੂੰ ਲੈ ਕੇ ਕੁਝ ਐਲਾਨ ਕੀਤੇ ਤਾਂ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਸੀ ਕਿ ਪੰਜਾਬ ਵਿਚ ਸਿੱਖਿਆ ਨੂੰ ਲੈ ਕੇ ਕਾਫੀ ਸੁਧਾਰ ਕੀਤੇ ਗਏ ਹਨ ਜਦੋਂ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਕੋਈ ਸੁਧਾਰ ਨਹੀਂ ਹੋਇਆ।

ਇਸ ‘ਤੇ ਅਸੀਂ ਉਨ੍ਹਾਂ ਨੂੰ ਪੰਜਾਬ ਤੇ ਦਿੱਲੀ ਦੇ ਕੁਝ ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕਰਨ ਲਈ ਕਿਹਾ ਸੀ ਤੇ ਪੰਜਾਬ ਦੇ ਸਿੱਖਿਆ ਮੰਤਰੀ ਨੇ 250 ਸਕੂਲਾਂ ਦੀ ਸੂਚੀ ਜਾਰੀ ਕਰਨ ਦਾ ਚੈਲੰਜ ਦਿੱਤਾ ਸੀ। ਅੱਜ ਮੈਂ ਦਿੱਲੀ ਦੇ 250 ਬੈਸਟ ਸਕੂਲਾਂ ਦੀ ਲਿਸਟ ਜਾਰੀ ਕਰ ਰਿਹਾ ਹਾਂ ਜਿਨ੍ਹਾਂ ਵਿਚ ਸੁਧਾਰ ਹੋਇਆ ਹੈ। ਸਿਸੋਦੀਆ ਨੇ ਕਿਹਾ ਕਿ ਹੁਣ ਪਰਗਟ ਸਿੰਘ ਵੀ ਇਸ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਪੰਜਾਬ ਦੇ 250 ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕਰਨ ਤਾਂ ਜੋ ਸਿੱਖਿਆ ਦੇ ਮੁੱਦੇ ‘ਤੇ ਜਨਤਕ ਡਿਬੇਟ ਹੋ ਸਕੇ।

ਉਨ੍ਹਾਂ ਪ੍ਰਗਟ ਸਿੰਘ ‘ਤੇ ਤੰਜ ਕੱਸਦੇ ਕਿਹਾ ਕਿ ਉਮੀਦ ਹੈ ਕਿ ਸਿੱਖਿਆ ਮੰਤਰੀ ਪ੍ਰਗਟ ਸਿੰਘ ਵੀ ਰਾਤ ਪੰਜਾਬ ਦੇ 12ਵੀਂ ਤੱਕ ਦੇ 250 ਸਕੂਲਾਂ ਦੀ ਲਿਸਟ ਜਾਰੀ ਕਰ ਦੇਣਗੇ ਜਿਨ੍ਹਾਂ ਨੂੰ, ਜਿਨ੍ਹਾਂ ਦੀ ਸਿੱਖਿਆ ਨੂੰ, ਤੁਹਾਡੀ ਸਰਕਾਰ ਨੇ ਪਿਛਲੇ 5 ਸਾਲਾਂ ‘ਚ ਸੁਧਾਰਿਆ ਹੈ। ਫਿਰ ਦੋਵੇਂ ਇਕੱਠੇ ਪੰਜਾਬ ਦੇ ਦਿੱਲੀ ਦੋਵਾਂ ਦੇ ਸਕੂਲ ਦੇਖਣਗੇ। ਉਸ ਤੋਂ ਬਾਅਦ ਵੋਟਰ ਤੈਅ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਕਿਹੜਾ ਸਿੱਖਿਆ ਦਾ ਮਾਡਲ ਚਾਹੀਦਾ ਹੈ। ਗੌਰਤਲਬ ਹੈ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਤੇ ਦਿੱਲੀ ਦੇ ਸਿੱਖਿਆ ਮਾਡਲ ‘ਤੇ ਬਹਿਸ ਹੋਣੀ ਹੈ।

Comment here

Verified by MonsterInsights