ਕਿਸਾਨ ਸੰਘਰਸ਼ ਨਾਲ ਲੰਮੇ ਸਮੇਂ ਤੋਂ ਜੁੜੀ ਕਲਾਕਾਰ ਸੋਨੀਆ ਮਾਨ ਹੁਣ ਯੂਪੀ ‘ਚ ਸਮਾਜਵਾਦੀ ਪਾਰਟੀ ਲਈ ਪ੍ਰਚਾਰ ਕਰਦੀ ਨਜ਼ਰ ਆਵੇਗੀ। ਸੂਤਰਾਂ ਮੁਤਾਬਕ, ਸਮਾਜਵਾਦੀ ਪਾਰਟੀ ਮੁਖੀ ਅਖੀਲੇਸ਼ ਯਾਦਵ ਨੇ ਸੋਨੀਆ ਮਾਨ ਨੂੰ ਯੂਪੀ ਚੋਣਾਂ ਲਈ ਸਟਾਰ ਕੰਪੇਨਰ ਬਣਾਇਆ ਹੈ।
ਖ਼ਬਰਾਂ ਹਨ ਕਿ ਸੋਨੀਆ ਮਾਨ ਭਾਜਪਾ ਖਿਲਾਫ ਪ੍ਰਚਾਰ ਕਰੇਗੀ। ਇਸ ਸਬੰਧੀ ਸੋਨੀਆ ਮਾਨ ਦੀਆਂ ਅਖਿਲੇਸ਼ ਯਾਦਵ ਨਾਲ ਵੀਡਿਓ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਗੌਰਤਲਬ ਹੈ ਕਿ ਪਿੱਛੇ ਜਿਹੇ ਇਹ ਗੱਲ ਉੱਡੀ ਸੀ ਕਿ ਸੋਨੀਆ ਮਾਨ ਰਾਜਨੀਤੀ ਵਿੱਚ ਪੈਰ ਰੱਖਣ ਵਾਲੇ ਹਨ। ਹਾਲਾਂਕਿ, ਉਨ੍ਹਾਂ ਨੇ ਇਸ ਨੂੰ ਲੈ ਕੇ ਮਨ੍ਹਾ ਕਰ ਦਿੱਤਾ ਸੀ। ਸੂਤਰਾਂ ਮੁਤਾਬਕ, ਯੂ. ਪੀ. ਦੀ ਪੰਜਾਬੀ ਬੈਲਟ ਵਿੱਚ ਉਨ੍ਹਾਂ ਨੂੰ ਭਾਜਪਾ ਖਿਲਾਫ ਚੋਣ ਪ੍ਰਚਾਰ ਲਈ ਲਾਇਆ ਜਾ ਸਕਦਾ ਹੈ।
Comment here