Site icon SMZ NEWS

ਟਿਕੈਤ ਦਾ ਐਲਾਨ,”ਕਿਸਾਨਾਂ ਦੀ ਮੁਕੰਮਲ ਜਿੱਤ ਹੋਣ ‘ਤੇ ਦਰਬਾਰ ਸਾਹਿਬ ਕਰਨ ਆਵਾਂਗਾ ਸੇਵਾ”

ਕਿਸਾਨ ਨੇਤਾ ਰਾਕੇਸ਼ ਟਿਕੈਤ ਸ਼ਨੀਵਾਰ ਨੂੰ ਸ੍ਰੀ ਦਰਬਾਰ ਸਾਹਿਬ ਅੰਮਿਤਸਰ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿੰਡਾਂ ਤੇ ਗੁਰਦੁਆਰਿਆਂ ਤੋਂ ਮਿਲਣ ਵਾਲੇ ਫ਼ੰਡ ਨੇ ਕਿਸਾਨਾਂ ਦਾ ਅੰਦੋਲਨ ਇੱਕ ਸਾਲ ਤੱਕ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਲੜਾਈ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਮੁਕੰਮਲ ਹੋਣ ਤੋਂ ਬਾਅਦ ਉਹ ਆਪਣੀ ਪੂਰੀ ਟੀਮ ਨਾਲ ਫਿਰ ਤੋਂ ਦਰਬਾਰ ਸਾਹਿਬ ਆਉਣਗੇ ਤੇ ਸੇਵਾ ਕਰਨਗੇ। ਇਸ ਮੌਕੇ SGPC ਵੱਲੋਂ ਟਿਕੈਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

Rakesh tikait on farmers protest funding

ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਵਿੱਚ ਗੁਰੂ ਦੇ ਲੰਗਰ ਦਾ ਸਭ ਤੋਂ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਦੋਸ਼ ਹੈ ਕਿ ਸਾਨੂੰ ਕਿਤੋਂ ਬਾਹਰੋਂ ਫੰਡਿੰਗ ਮਿਲ ਰਹੀ ਹੈ। ਸਾਡੀ ਫੰਡਿੰਗ ਦਾ ਮੁਖ ਸਰੋਤ ਪਿੰਡ ਤੇ ਗੁਰਦੁਆਰੇ ਸਨ। ਕਈ ਧਰਮ ਗੁਰੂਆਂ ਤੇ ਗੁਰਦੁਆਰਿਆਂ ਵੱਲੋਂ ਵੱਡੇ ਪੱਧਰ ‘ਤੇ ਲੰਗਰ ਚਲਾਇਆ ਗਿਆ। ਉਨ੍ਹਾਂ ਨੇ ਉਮੀਦ ਜਤਾਉਂਦਿਆਂ ਕਿਹਾ ਕਿ ਜੇਕਰ ਭਵਿੱਖ ਵਿੱਚ ਵੀ ਅਜੇਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਗੁਰਦੁਆਰਿਆਂ ਵੱਲੋਂ ਇਸੇ ਤਰ੍ਹਾਂ ਦਾ ਸਹਿਯੋਗ ਮਿਲੇਗਾ।

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਮੈਂ ਆਪਣੀ ਯੂਨੀਅਨ ਦੇ ਨਾਲ ਦਰਬਾਰ ਸਾਹਿਬ ਵਿਖੇ 4 ਘੰਟੇ ਦਾ ਸਮਾਂ ਬਿਤਾਵਾਂਗਾ ਤੇ ਪੂਰੀ ਸਫਲਤਾ ਹਾਸਿਲ ਕਰਨ ਦੇ ਬਾਅਦ ਸੇਵਾ ਕਰਾਂਗਾ। ਅਸੀਂ ਹਾਲੇ ਪੂਰੀ ਤਰ੍ਹਾਂ ਅੰਦੋਲਨ ਨਹੀਂ ਜਿੱਤੇ ਹਾਂ।

Rakesh tikait on farmers protest funding

ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਸਿਆਸਤ ਵਿੱਚ ਐਂਟਰੀ ਮਾਰਨ ਦੇ ਸਵਾਲ ‘ਤੇ ਟਿਕੈਤ ਨੇ ਕਿਹਾ ਕਿ SKM ਵੱਲੋਂ ਚੋਣਾਂ ਲੜਨ ਦਾ ਕੋਈ ਪਲਾਨ ਨਹੀਂ ਹੈ। ਭਾਰਤ ਦੇ ਲੋਕਾਂ ਨੂੰ ਸੰਯੁਕਤ ਕਿਸਾਨ ਮੋਰਚੇ ਵਿੱਚ ਆਪਣਾ ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਹੈ, ਜੋ ਇੱਕਜੁੱਟ ਹੈ ਤੇ ਦੇਸ਼ ਦੇ ਲਈ ਲੜੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ SKM ਤੋਂ ਜ਼ਿਆਦਾ ਸਮਝਦਾਰ ਹੈ। ਜਨਤਾ ਸਹੀ ਸਰਕਾਰ ਦਾ ਹੀ ਸਮਰਥਨ ਕਰੇਗੀ।

Exit mobile version