ਦਿੱਲੀ ਤੋਂ ਭਾਜਪਾ ਸੰਸਦ ਤੇ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੂੰ ISIS ਕਸ਼ਮੀਰ ਨੇ ਤੀਸਰੀ ਵਾਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਦਰਅਸਲ, ਗੌਤਮ ਗੰਭੀਰ ਨੂੰ ਇਸ ਵਾਰ ਵੀ ਇੱਕ ਈ-ਮੇਲ ਰਾਹੀਂ ਧਮਕੀ ਦਿੱਤੀ ਗਈ ਹੈ। ਉਨ੍ਹਾਂ ਨੂੰ 27 ਨਵੰਬਰ ਦੀ ਰਾਤ ਨੂੰ ਧਮਕੀ ਭਰੀ ਈ-ਮੇਲ ਭੇਜੀ ਗਈ ਹੈ। ਇਹੀ ਨਹੀਂ ਇਸ ਵਾਰ ਈ-ਮੇਲ ਵਿੱਚ ਦਿੱਲੀ ਪੁਲਿਸ ਦਾ ਵੀ ਜ਼ਿਕਰ ਕੀਤਾ ਗਿਆ ਹੈ। ਦਿੱਲੀ ਪੁਲਿਸ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਇਸ ਵਾਰ ਉਨ੍ਹਾਂ ਦੀ ਸੁਰੱਖਿਆ ਵਿੱਚ ਲੱਗੀ ਪੁਲਿਸ ਵੀ ਕੁਝ ਨਹੀਂ ਕਰ ਸਕੇਗੀ ।
ਸੂਤਰਾਂ ਅਨੁਸਾਰ ਪਾਕਿਸਤਾਨ ਦੇ ਕਰਾਚੀ ਤੋਂ ਗੰਭੀਰ ਨੂੰ ਐਤਵਾਰ ਨੂੰ ਇੱਕ ਈ-ਮੇਲ ਭੇਜੀ ਗਈ ਹੈ, ਜਿਸ ਵਿੱਚ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਈ-ਮੇਲ ISIS ਕਸ਼ਮੀਰ ਦੀ ਆਈਡੀ ਤੋਂ ਭੇਜੀ ਗਈ ਹੈ।
ਇਹ ਵੀ ਪੜ੍ਹੋ: ਓਮੀਕ੍ਰਾਨ ਦੇ ਖੌਫ ਨਾਲ ਨਿਊਯਾਰਕ ‘ਚ ਐਲਾਨੀ ਗਈ ਐਮਰਜੈਂਸੀ, ‘ਆ ਸਕਦੀ ਹੈ ਮਹਾਮਾਰੀ 2.0’
ਜਿਸ ਵਿੱਚ ਲਿਖਿਆ ਹੈ ਕਿ ਦਿੱਲੀ ਪੁਲਿਸ ਤੇ ਆਈਪੀਐੱਸ ਸ਼ਵੇਤਾ ਚੌਹਾਨ( ਡੀਸੀਪੀ ਸੈਂਟ੍ਰਲ ਡਿਸਟ੍ਰਿਕਟ) ਵੀ ਕੁਝ ਨਹੀਂ ਕਰ ਸਕਦੀ ਹੈ। ਇਸਦੇ ਨਾਲ ਹੀ ਕਿਹਾ ਗਿਆ ਹੈ ਕਿ ਦਿੱਲੀ ਪੁਲਿਸ ਦੇ ਅੰਦਰ ਸਾਡੇ ਜਾਸੂਸ ਮੌਜੂਦ ਹਨ ਜੋ ਸਾਨੂੰ ਤੁਹਾਡੇ ਬਾਰੇ ਸਾਰੀ ਜਾਣਕਾਰੀ ਦੇ ਰਹੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗੌਤਮ ਗੰਭੀਰ ਨੂੰ ਹਾਲ ਹੀ ਦੇ ਦਿਨਾਂ ਵਿੱਚ ਦੋ ਵਾਰ ਧਮਕੀ ਭਰੀਆਂ ਈ-ਮੇਲ ਆ ਚੁੱਕੀਆਂ ਹਨ, ਜੋ ਕਿ ISIS ਕਸ਼ਮੀਰ ਵੱਲੋਂ ਭੇਜੀਆਂ ਗਈਆਂ ਸਨ। ਜਿਸ ਤੋਂ ਬਾਅਦ ਗੌਤਮ ਗੰਭੀਰ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।